Tuesday, 2 August 2022

ਵਾਤਾਵਰਣ ਸ਼ੁੱਧ ਰੱਖਣ ਲਈ, ਫਲਦਾਰ ਜਾਂ ਛਾਂਦਾਰ ਬੂਟੇ ਲਗਾਉਣੇ ਸਮੇ ਦੀ ਮੁੱਖ ਲੋੜ : ਬਾਬਾ ਦਿਲਬਾਗ ਸ਼ਾਹ ਜੀ

ਬੂਟੇ ਲਗਾਉਣ ਦੀ ਸ਼ੂਰੂਆਤ ਕਰਦੇ ਬਾਬਾ ਦਿਲਬਾਗ ਸ਼ਾਹ ਅਤੇ ਸੰਗਤਾਂ।

ਜਲੰਧਰ (ਅਮਰਜੀਤ ਸਿੰਘ)- ਸਾਨੂੰ ਆਪਣੇ ਘਰਾਂ ਵਿੱਚ ਅਤੇ ਵਾਧੂ ਪਈਆਂ ਖਾਲੀ ਥਾਵਾਂ ਤੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਦਵਾਈਆਂ ਵਾਸਤੇ ਵਰਤੇ ਜਾਣ ਵਾਲੇ ਵੱਖ ਵੱਖ ਤਰਾਂ ਦੇ ਬੂਟੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ। ਜਿਵੇਂ ਕਿ ਅੰਬ, ਅਮਰੂਦ, ਜਾਮਨ, ਪੀਲਾ ਕਨੇਰ, ਸੁਖਚੈਨ, ਨਿੰਮ, ਸੁਹਾਂਝਣਾ ਆਦਿ ਬੂਟੇ, ਜੋ ਮਨੁੱਖ ਵਾਸਤੇ ਬਹੁਤ ਫਾਇਦੇਮੰਦ ਸਾਬਤ ਹਿੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਦਿਲਬਾਗ ਸ਼ਾਹ ਪਿੰਡ ਧੋਗੜੀ (ਡੇਰਾ ਅਮਿ੍ਰਤਸਰੀਆਂ ਦਾ, ਦਰਬਾਰ ਬਾਬਾ ਇੱਛਾਧਾਰੀ ਪਿੰਡ ਧੋਗੜੀ) ਨੇ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਦਰਬਾਰ ਵਿਖੇ ਪਿੰਡ ਧੋਗੜੀ ਚ ਸੰਗਤਾਂ ਦੇ ਵਿਸੇਸ਼ ਸਹਿਜੋਗ ਨਾਲ ਪਿੱਛਲੇ ਸਾਲ ਬੂਟੇ ਲਗਾਏ ਗਏ ਸਨ। ਜੋ ਹਨ ਦਰੱਖਤ ਬਣ ਚੁਕੇ ਹਨ। ਉਨ੍ਹਾਂ ਕਿਹਾ ਇਸ ਸਾਲ ਵੀ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਇਨਾਂ ਬਰਸਾਤੀ ਦਿਨਾਂ ਚ ਬੂਟੇ ਲਗਾਉਣ ਲਈ ਸਾਨੂੰ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ, ਤਾਂ ਕਿ ਅਸੀਂ ਸ਼ੁਧ ਹਵਾ, ਸ਼ੁਧ ਵਾਤਾਵਰਨ ਸਿਰਜਣ ਵਾਸਤੇ ਆਪਣਾ ਯੋਗਦਾਨ ਪਾ ਸਕਈਏ। ਉਨ੍ਹਾਂ ਕਿਹਾ ਕਿ ਕਰੋਨਾ ਵੇਲੇ ਮਰਨ ਪਹਿਰੇ ਬੈਠੇ ਲੋਕਾਂ ਨੇ ਲੱਖਾਂ ਰੁਪਿਆ ਖਰਚ ਕੇ ਮੁੱਲ ਦੀ ਆਕਸੀਜਨ ਖਰੀਦੀ। ਇਸ ਲਈ ਘਰਾਂ, ਪਲਾਟਾਂ ਅਤੇ ਵਾਧੂ ਪਈਆਂ ਥਾਵਾਂ ਵਿੱਚ ਬੂਟੇ ਲਗਾ ਕੇ ਫ੍ਰੀ ਦੀ ਆਕਸੀਜਨ ਲੈਣੀ ਕਾਫੀ ਲਾਹੇਵੰਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਸਾਨੂੰ ਰੱਲ ਮਿਲਕੇ ਬੂਟੇ ਲਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਇੱਕ ਸ਼ੁੱਧ ਵਾਤਾਵਰਣ ਪ੍ਰਾਪਤ ਹੋ ਸਕੇ। ਇਸ ਮੌਕੇ ਤੇ ਬਾਬਾ ਦਿਲਬਾਗ ਸ਼ਾਹ, ਬੀਬੀ ਮਨਜੀਤ ਕੌਰ, ਰਮਨਜੋਤ ਸਿੰਘ, ਜਰਮਨਜੀਤ ਸਿੰਘ, ਸੈਕਟਰੀ ਬੂਟਾ ਰਾਮ ਧੋਗੜੀ, ਗੁਰਪ੍ਰੀਤ ਸਿੰਘ, ਨਿੰਦਰ ਸਿੰਘ, ਮਨਿੰਦਰ ਸ਼ਾਮ ਚੋਰਾਸੀ, ਸੁਰਜੀਤ ਸਿੰਘ ਦੁੱਗਰੀ, ਭੱਟੀ ਆਦਮਪੁਰ, ਕਾਲਾ ਰਾਮ, ਪ੍ਰਧਾਨ ਰੂਪ ਲਾਲ, ਸੁਰਜੀਤ ਪ੍ਰਧਾਨ, ਗੁਰਮੁੱਖ ਸਿੰਘ, ਪਰਵਿੰਦਰ ਸਿੰਘ, ਬੀਬੀ ਪਰਮਜੀਤ, ਸੋਨੂੰ ਪੰਡੋਰੀ, ਦੀਸ਼ਾ ਸਾਮ ਚੋਰਾਸੀ, ਰਾਜਾ ਅਲਾਵਲਪੁਰ, ਅਸ਼ੋਕਾ ਅਲਾਵਲਪੁਰ, ਬਲਜੀਤ ਧੋਗੜੀ, ਪਾਲੀ ਧੋਗੜੀ, ਪਵਨ ਢੱਡਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ।   

No comments:

Post a Comment