Wednesday, 3 August 2022

ਕਠਾਰ ਵਿਖੇ ਵਾਪਰਿਆ ਦਰਦਨਾਕ ਹਾਦਸਾ, ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਨੂੰ ਜਾ ਰਹੇ 7 ਸ਼ਰਧਾਲੂਆਂ ਵਿਚੋਂ ਇੱਕ ਦੀ ਕਰੰਟ ਲੱਗਣ ਨਾਲ ਮੌਤ


ਬਿਜਲੀ ਦਾ ਕਰੰਟ ਲੱਗਣ ਕਾਰਨ ਵਾਪਰਿਆ ਹਾਦਸਾ

ਆਦਮਪੁਰ/ਜਲੰਧਰ (ਅਮਰਜੀਤ ਸਿੰਘ, ਵਰਿੰਦਰ ਬੈਂਸ)- ਸਾਉਣ ਦੇ ਮਹੀਨੇ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਨੂੰ ਲੱਖਾਂ ਸ਼ਰਧਾਲੂ ਜਾ ਰਹੇ ਹਨ। ਪਰ ਅੱਜ ਕਠਾਰ ਵਿੱਖੇ ਆਰੀਆਂ ਸਮਾਜ ਮੰਦਿਰ ਵਿਖੇ ਥੋੜੀ ਦੇਰ ਵਿਸ਼ਰਾਮ ਕਰਨ ਲਈ ਰੁੱਕੇ ਮਾਤਾ 7 ਭਗਤਾਂ ਵਿਚੋਂ ਇੱਕ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨਸ਼ਹਿਰਾ ਪੰਨੂਆਂ (ਤਾਰਨਤਾਰਨ) ਜੋ ਕਿ ਮਹਾਂਮਾਈ ਦੇ ਦਰਸ਼ਨਾਂ ਲਈ ਆਪਣੇ 7 ਹੋਰ ਦੋਸਤਾਂ ਨਾਲ ਮਾਤਾ ਰਾਣੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ ਕਠਾਰ (ਆਦਮਪੁਰ) ਪੁੱਜਣ ਤੇ ਉਹ ਆਰੀਆਂ ਸਮਾਜ ਮੰਦਿਰ ਵਿਖੇ ਵਿਸ਼ਰਾਮ ਲਈ ਰੁੱਕੇ ਉਨ੍ਹਾਂ ਨੇ ਨਹਾਉਣ ਉਪਰੰਤ ਲੰਗਰ ਛਕਿਆ ਅਤੇ ਅਵਤਾਰ ਸਿੰਘ ਨੇ ਆਪਣੀ ਕਮੀਜ਼ ਧੋ ਕੇ ਮੰਦਿਰ ਦੇ ਉਪਰ ਛੱਤ ਤੇ ਸੁਕਣੀ ਪਾ ਦਿਤੀ। ਮਾਤਾ ਰਾਣੀ ਦੇ ਦਰਸ਼ਨਾਂ ਉਪਰੰਤ ਉਹ ਜਦ ਆਰੀਆਂ ਸਮਾਜ ਮੰਦਿਰ ਤੋਂ ਤੁਰਨ ਲੱਗੇ ਤਾਂ ਅਵਤਾਰ ਸਿੰਘ ਆਪਣੀ ਕਮੀਜ਼ ਛੱਤ ਤੋਂ ਲੈਣ ਲਈ ਚਲਾ ਗਿਆ। ਜੋ ਕਿ ਉਪਰ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਆ ਗਿਆ। ਜਿਸਦੀ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ। ਮੰਦਿਰ ਦੇ ਸੇਵਾਦਾਰਾਂ ਅਤੇ ਉਸਦੇ ਸਾਥੀਆਂ ਵਲੋਂ ਉਸਨੂੰ ਕਠਾਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮਿ੍ਰਤਕ ਐਲਾਨ ਦਿੱਤਾ ਅਤੇ ਉਸਦੀ ਮੌਤ ਹੋ ਗਈ। ਘਟਨਾਂਸਥੱਲ ਤੇ ਜਾਂਚ ਲਈ ਥਾਣਾ ਆਦਮਪੁਰ ਮੁੱਖੀ ਇੰਸਪੈਕਟਰ ਰਾਜੀਵ ਕੁਮਾਰ, ਏ.ਐਸ.ਆਈ ਗੁਰਦੇਵ ਸਿੰਘ ਮੁਲਾਜ਼ਮਾਂ ਸਮੇਤ ਪੁੱਜੇ ਅਤੇ ਸਾਰੀ ਘਟਨਾਂ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਅਵਤਾਰ ਸਿੰਘ ਦੀ ਮਿ੍ਰਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਆਰੀਆਂ ਸਮਾਜ ਮੰਦਿਰ ਦੇ ਮੁੱਖ ਸੇਵਾਦਾਰ ਸੁਆਮੀ ਰਾਘਵਨੰਦ ਜੀ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਜਿਥੇ ਅਵਤਾਰ ਸਿੰਘ ਦੀ ਮੌਤ ਤੇ ਉਸੇ ਪਿਤਾ ਅਤੇ ਪਰਿਵਾਰ ਮੈਂਬਰਾਂ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਪਿਤਾ ਬੂਟਾ ਸਿੰਘ ਦੇ ਪਰਿਵਾਰ ਦੀ ਕੁਝ ਮਾਲੀ ਸਹਾਇਤਾ ਵੀ ਕੀਤੀ। 

ਗਰੀਬ ਪਰਿਵਾਰ ਦਾ ਵੱਡਾ ਲੜਕਾ ਸੀ ਅਵਤਾਰ- ਅਵਤਾਰ ਸਿੰਘ ਦੇ ਪਿਤਾ ਬੂਟਾ ਸਿੰਘ ਨੇ ਦਸਿਆ ਕਿ ਅਵਤਾਰ ਸਿੰਘ ਦੀ ਮਾਤਾ ਅਤੇ ਇੱਕ ਭੈਣ, ਭਰਾ ਹੋਰ ਹਨ। ਜਿਨਾਂ ਦਾ ਰਿਕਸ਼ਾਂ ਚਲਾ ਕੇ ਉਹ ਪਾਲਣ ਪੋਸ਼ਣ ਕਰਦੇ ਹਨ ਉਨ੍ਹਾਂ ਦਸਿਆ ਪਿਛਲੇ ਕਈ ਸਾਲਾਂ ਤੋਂ ਅਵਤਾਰ ਆਪਣੇ ਹੋਰ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਨੂੰ ਜਾਂਦਾ ਸੀ। ਪਰ ਮਹਾਂਮਾਈ ਨੂੰ ਜੋ ਮਨਜ਼ੂਰ ਸੀ। 

No comments:

Post a Comment