
ਵਿਦਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਬਚਿਆਂ ਦਾ ਵਿਸ਼ੇਸ਼ ਸਨਮਾਨ ਕਰਦੇ ਚਰਨਜੀਤ ਸਿੰਘ ਜੋਗੀ ਜੰਡੂ ਸਿੰਘਾ ਅਤੇ ਹੋਰ।
ਸਾਡੇ ਬੱਚੇ ਪੜੇ ਲਿਖੇ ਹੋਣਗੇ ਤਾਂ ਦੇਸ਼ ਤਰੱਕੀ ਕਰੇਗਾ- ਚਰਨਜੀਤ ਸਿੰਘ ਜੋਗੀ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ – ਦੇਸ਼ ਦਾ ਹਰ ਇੱਕ ਬੱਚਾ ਪੜ੍ਹਿਆ ਲਿਖਿਆ ਹੋਣਾਂ ਚਾਹੀਦਾ ਹੈ ਸਾਡੇ ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਹਨ ਅਗਰ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਹੀ ਦੇਸ਼ ਤਰੱਕੀ ਦੀਆਂ ਲੀਹਾਂ ਤੇ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਮਾਜ ਸੇਵਕ ਅਤੇ ਗੀਤਕਾਰ ਚਰਨਜੀਤ ਸਿੰਘ ਜੋਗੀ ਜੰਡੂ ਸਿੰਘਾ ਨੇ ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ ਅੱਵਲ ਰਹਿਣ ਵਾਲੇ ਬਚਿਆਂ ਦਾ ਜੰਡੂ ਸਿੰਘਾ ਵਿਸੇਸ਼ ਸਨਮਾਨ ਕਰਨ ਵੇਲੇ ਕੀਤਾ। ਬੋਲੀਨਾ ਸਵੀਟਸ ਜੰਡੂ ਸਿੰਘਾ ਵਿਖੇ ਕਰਵਾਏ ਇਕ ਸੰਖੇਪ ਸਮਾਗਮ ਦੋਰਾਨ ਪੀਹੂ ਜੋਸ਼ੀ ਪੁੱਤਰੀ ਸ਼੍ਰੀ ਅਜੇ ਜੋਸ਼ੀ +2 ਕਮਰਸ 96%, ਜਸਪ੍ਰੀਤ ਸਿੰਘ ਸਪੁੱਤਰ ਅਮਰਜੀਤ ਸਿੰਘ +2 ਮੈਡੀਕਲ 96%, ਭਵਸਾਗਰ ਸਪੁੱਤਰ ਉਪਦੇਸ਼ ਕੁਮਾਰ +2 ਨਾਨ ਮੈਡੀਕਲ 95.6%, ਸ਼ੈਫਾਲੀ ਸਪੁੱਤਰੀ ਬਿਕਰਮਜੀਤ ਬਿੱਕੀ +2 ਮੈਡੀਕਲ 93.4 %, ਗੁਰਪ੍ਰੀਤ ਕੌਰ ਸਪੁੱਤਰੀ ਭਾਈ ਅੰਮ੍ਰਿਤਪਾਲ ਸਿੰਘ +2 ਆਰਟਸ 93.6%, ਗੁਰਲੀਨ ਕੌਰ ਸੰਘਾ ਸਪੁੱਤਰੀ ਕੁਲਵਿੰਦਰ ਸਿੰਘ ਸੰਘਾ ਦਸਵੀਂ 91.4%, ਗੌਤਮ ਸਪੁੱਤਰ ਪਰਮਜੀਤ ਦਸਵੀਂ 86.6%, ਹਰਲੀਨ ਕੌਰ ਸਪੁੱਤਰੀ ਕਮਲਜੀਤ ਸਿੰਘ +2 91%, ਚਾਂਦਨੀ ਸਪੁੱਤਰੀ ਨਰੇਸ਼ ਕੁਮਾਰ ਅੱਠਵੀਂ 92% ਆਦਿ ਬਚਿਆਂ ਦਾ ਦਸਵੀਂ ਅਤੇ ਬਾਰਵੀ ਕਲਾਸ ਵਿਚੋਂ ਚੰਗੇ ਅੰਕ ਪ੍ਰਾਪਤ ਕਰਨ ਲਈ ਚਰਨਜੀਤ ਸਿੰਘ ਜੋਗੀ ਵਲੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਤੇ ਮੈਡਲ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਕਿਹਾ ਇਹੋ ਬੱਚੇ ਭਵਿੱਖ ਵਿੱਚ ਸਾਡੇ ਪਿੰਡ, ਸ਼ਹਿਰ, ਪੰਜਾਬ ਅਤੇ ਭਾਰਤ ਦੇਸ਼ ਦਾ ਨਾਂਅ ਸਾਰੇ ਸੰਸਾਰ ਵਿੱਚ ਰੋਸ਼ਨ ਕਰਨਗੇ ਉਨ੍ਹਾਂ ਸਮੂਹ ਬਚਿਆਂ ਨੂੰ ਹੋਰ ਵਧੇਰੇ ਮੇਹਨਤ ਕਰਨ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਸ਼੍ਰੀ ਚਰਨਜੀਤ ਸਿੰਘ ਜੋਗੀ ਨੇ ਕਿਹਾ ਇਹ ਸਨਮਾਨ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸਵ. ਸ ਗੁਰਦੇਵ ਸਿੰਘ ਸੰਘਾ ਦੀ ਨਿੱਘੀ ਯਾਦ ਵਿੱਚ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਹੋਨਹਾਰ ਬਚਿਆਂ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਉਤਸ਼ਾਹਤ ਹੋ ਕੇ ਵਿਦਿਆਂ ਦੇ ਖੇਤਰ ਵਿੱਚ ਆਪਣੇ ਪਿੰਡ ਦਾ ਨਾਂਅ ਹੋਰ ਰੋਸ਼ਨ ਕਰ ਸਕਣ। ਇਸ ਮੌਕੇ ਸਮੂਹ ਬਚਿਆਂ ਮਾਪੇ ਵੀ ਹਾਜ਼ਰ ਸਨ।
No comments:
Post a Comment