Sunday, 14 August 2022

ਪਿੰਡ ਬੁਡਿਆਣਾ ਵਿਖੇ ਮਹਿਲਾਵਾਂ ਨੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ


ਪਿੰਡ ਬੁਡਿਆਣਾ ਦੀਆਂ ਮਹਿਲਾਵਾਂ ਨੇ ਗਿੱਧਾ ਪਾਇਆ ਅਤੇ ਸ਼ਗਨਾਂ ਦੇ ਗੀਤ ਗਾਏ

ਅਮਰਜੀਤ ਸਿੰਘ ਜੰਡੂ ਸਿੰਘਾ - ਪਿੰਡ ਬੁਡਿਆਣਾ ਵਿਖੇ ਪਿੰਡ ਦੀਆਂ ਸਮੂਹ ਮਹਿਲਾਵਾਂ ਵਲੋਂ ਤੀਆਂ ਦਾ ਤਿਉਹਾਰ ਬਾਬਾ ਜਾਹਰ ਪੀਰ, ਪੰਜ ਪੀਰ ਦਰਬਾਰ ਤੇ ਬਹੁਤ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ। ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਨੇ ਗਿੱਧਾ, ਬੋਲੀਆਂ ਅਤੇ ਤੀਆਂ ਦੇ ਗੀਤ ਗਾਂਉਦੇ ਇਸ ਪੰਜਾਬੀ ਸਭਿਆਚਾਰਕ ਸਮਾਗਮ ਦੇ ਸ਼ਗਨ ਮਨਾਏ ਅਤੇ ਪੀਘਾਂ ਝੂਟਦੇ ਹੋਏ ਬੋਲੀਆਂ ਪਾਈਆਂ। ਇਸ ਸਮਾਗਮ ਮੌਕੇ ਦਰਗਾਹ ਦੇ ਕਮੇਟੀ ਮੈਂਬਰ ਸਾਬਕਾ ਸਰਪੰਚ ਅਤੇ ਪ੍ਰਧਾਨ ਬਲਜਿੰਦਰ ਸਿੰਘ, ਜਸਵੀਰ ਸਿੰਘ, ਡਾ. ਦਲਵਿੰਦਰ ਸਿੰਘ, ਬਲਵਿੰਦਰ ਸਿੰਘ, ਬੱਬੂ, ਹੁਸਨ ਲਾਲ, ਸ਼ਿੰਦਰ ਵੀ ਉਚੇਚੇ ਤੋਰ ਤੇ ਪੁੱਜੇ ਅਤੇ ਉਨ੍ਹਾਂ ਆਪਣੇ ਸਸੰਬੋਧਨ ਵਿੱਚ ਸਮੂਹ ਪੰਜਾਬ ਵਾਸੀਆਂ ਨੂੰ ਪੰਜਾਬੀ ਸਭਿਆਚਾਰ ਨੂੰ ਕਾਇਮ ਰੱਖਣ ਲਈ ਅਜਿੱਹੇ ਸਭਿਆਚਾਰਕ ਪ੍ਰੋਗਰਾਮ ਮਨਾਉਣ ਦੀ ਅਪੀਲ ਕੀਤੀ। ਪਿੰਡ ਬੁਡਿਆਣਾ ਦੀਆਂ ਸਮੂਹ ਮਹਿਲਾਵਾਂ ਲਈ ਖੀਰ, ਮਾਲ੍ਹ ਪੂੜੇ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹਰਵਿੰਦਰ ਕੌਰ, ਅਮਨਦੀਪ ਕੌਰ, ਹਰਜੀਤ ਕੌਰ, ਰਣਜੀਤ ਕੌਰ, ਅਮਰਜੀਤ ਕੌਰ, ਰਾਜਵਿੰਦਰ ਕੌਰ, ਅਮਨਜੋਤ ਕੌਰ, ਰਵਿੰਦਰਾ, ਹਰਜਿੰਦਰ ਕੌਰ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਮਨਪ੍ਰੀਤ ਕੌਰ, ਰਸ਼ਪ੍ਰੀਤ, ਹਰਜਿੰਦਰ ਕੌਰ, ਜਸਵਿੰਦਰ ਕੌਰ, ਪਲਵਿੰਦਰ ਕੌਰ, ਉਰਮਲਾ ਦੇਵੀ, ਕਮਲਜੀਤ ਕੌਰ ਅਤੇ ਹੋਰ ਮਹਿਲਾਵਾਂ ਹਾਜ਼ਰ ਸਨ। 


No comments:

Post a Comment