Friday, 12 August 2022

ਸਵਤੰਤਰਤਾ ਸੈਨਾਨੀ ਮਾਸਟਰ ਮੋਤਾ ਸਿੰਘ ਜੀ ਦੇ ਸਥਾਨ ਤੇ ਪਿੰਡ ਪਤਾਰਾ ਵਿਖੇ 15 ਅਗਸਤ ਤੇ ਲਹਿਰਾਇਆ ਜਾਵੇਗਾ ਤਿਰੰਗਾ- ਠੇਕੇਦਾਰ ਰਣਜੀਤ ਸਿੰਘ

ਜਲੰਧਰ/ਅਮਰਜੀਤ ਸਿੰਘ- ਭਾਰਤ ਦੇਸ਼ ਦੀ ਆਜ਼ਾਦੀ ਵਿਚ ਆਪਣਾ ਅਹਿਮ ਰੋਲ ਨਿਭਾਉਣ ਵਾਲੇ ਉੱਘੇ ਸਵਤੰਤਰਤਾ ਸੈਨਾਨੀ ਮਾਸਟਰ ਮੋਤਾ ਸਿੰਘ ਜੀ ਦੇ ਸਥਾਨ ਤੇ ਪਿੰਡ ਪਤਾਰਾ ਵਿਖੇ 15 ਅਗਸਤ ਦਿਹਾੜੇ ਆਜ਼ਾਦੀ ਦਿਵਸ ਤੇ ਤਿਰੰਗਾ ਲਹਿਰਾਇਆ ਜਾਵੇਗਾ। ਜਾਣਕਾਰੀ ਦਿੰਦੇ ਮਾਸਟਰ ਮੋਤਾ ਸਿੰਘ ਟਰੱਸਟ ਦੇ ਪ੍ਰਧਾਨ ਠੇਕੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਦਾ ਦਿਹਾੜਾ ਹਰ ਸਾਲ ਉਨ੍ਹਾਂ ਦੇ ਸਮਾਰਕ ਤੇ ਮਨਾਇਆ ਜਾਂਦਾ ਹੈ ਇਸ ਸਾਲ ਵੀ ਜੋ ਕਿ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਪੁੱਜੇ ਪੁੱਜੀਆਂ ਅਹਿਮ ਸ਼ਖ਼ਸੀਅਤਾਂ ਮਾਸਟਰ ਮੋਤਾ ਸਿੰਘ ਦੇ ਜੀਵਨ ਬਾਰੇ ਚਾਨਣਾ ਪਾ ਕੇ ਸੰਗਤਾਂ ਨੂੰ ਜਾਣੂ ਕਰਵਾਉਣਗੀਆਂ। 

No comments:

Post a Comment