ਆਦਮਪੁਰ (ਅਮਰਜੀਤ ਸਿੰਘ)- ਆਦਮਪੁਰ ਚ ਦੋ ਘੰਟੇ ਪਏ ਮੀਂਹ ਨੇ ਆਦਮਪੁਰ ਨਿਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਵਿਚ ਪਾ ਦਿੱਤਾ| ਆਦਮਪੁਰ ਦੇ ਸਾਰੇ ਬਜ਼ਾਰਾਂ ਵਿਚ, ਰੇਲਵੇ ਰੋਡ, ਬੱਸ ਸਟੈਡ ਰੋਡ ਅਤੇ ਮੇਨ ਰੋਡ ਉੱਤੇ ਕਾਫੀ ਭਾਰੀ ਮਾਤਰਾਂ ਵਿਚ ਪਾਣੀ ਭਰ ਗਿਆ| ਸਾਰੇ ਪਾਸੇ ਪਾਣੀ ਭਰਨ ਨਾਲ ਬਰਸਾਤ ਦਾ ਪਾਣੀ ਲੋਕਾਂ ਦੀਆਂ ਕਈ ਦੁਕਾਨਾਂ ਅੰਦਰ ਜਾ ਵੜਿਆ ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬਰਸਾਤ ਭਾਰੀ ਮਾਤਰਾ ਵਿਚ ਸਮਾਨ ਖਰਾਬ ਹੋ ਜਾਣ ਕਾਰਨ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ|
ਆਦਮਪਰ ਨਿਵਾਸੀਆਂ ਦਾ ਕਹਿਣਾ ਹੈ ਕਿ ਆਦਮਪੁਰ ਵਿਚ ਜਿਹੜੇ ਸੀਵਰੇਜ ਵਿਭਾਗ ਵਲੋਂ ਸੀਵਰੇਜ਼ ਲਈ ਪਾਈਪ ਪਾਏ ਗਏ ਹਨ ਉਹ ਬਹੁਤ ਹੀ ਛੋਟੇ ਸਾਈਜ਼ ਦੇ ਹਨ ਜਿਸ ਕਾਰਨ ਉਹ ਬਰਸਾਤੀ ਪਾਣੀ ਨੂੰ ਪੂਰੀ ਤਰਾਂ ਖਿੱਚਣ ਵਿਚ ਨਾ ਕਾਮਯਾਬ ਹਨ| ਨਗਰ ਕੌਂਸਲ ਆਦਮਪੁਰ ਵਲੋਂ ਆਦਮਪੁਰ ਵਿਚ ਗਲੀਆਂ ਅਤੇ ਨਾਲੀਆਂ ਅਤੇ ਸੜਕ ਦੇ ਆਲੇ-ਦੁਆਲੇ ਬਣੇ ਨਾਲਿਆ ਨੂੰ ਵੀ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ ਹੈ| ਜਿੱਥੇ ਨਾਲੇ ਹਨ ਉੱਥੇ ਨਾਲਿਆ ਦੀ ਪੂਰੀ ਤਰਾਂ ਸਫਾਈ ਵੀ ਨਹੀਂ ਕਰਵਾਈ ਗਈ| ਜਿਸ ਕਾਰਨ ਆਦਮਪੁਰ ਵਿਚ ਗੰਦੇ ਪਾਣੀ ਅਤੇ ਬਰਸਾਤੀ ਪਾਣੀ ਦਾ ਕੋਈ ਖਾਸ ਪ੍ਬੰਧ ਨਾ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿਚ ਵੜ ਜਾਦਾਂ ਹੈ| ਇਸ ਨਾਲ ਲੋਕਾਂ ਦਾ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੇਂਦਾ ਹੈ| ਆਦਮਪੁਰ ਨਿਵਾਸੀਆਂ ਦਾ ਕਹਿਣਾ ਹੈ ਕਿ ਆਦਮਪੁਰ ਵਿਚ ਬਣ ਰਹੇ ਫਲਾਈ ਓਵਰ ਕਾਰਨ ਠੇਕੇਦਾਰ ਵਲੋਂ ਪਿੱਲਰਾਂ ਦੇ ਦੋਵੇ ਪਾਸੀ ਸਰਵਿਸ ਲਾਈਨ ਪੂਰੀ ਤਰਾਂ ਨਾ ਬਣਾਉਣ ਕਾਰਨ ਮੇਨ ਰੋਡ ਤੇ ਕਾਫੀ ਡੂੰਘੇ-ਡੂੰਘੇ ਟੋਏ ਪਏ ਹੋਏ ਹਨ| ਡੂੰਘੇ ਟੋਇਆ ਵਿਚ ਪਾਣੀ ਭਰਿਆ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ| ਆਦਮਪੁਰ ਨਿਵਾਸੀਆਂ ਵਲੋਂ ਜਿਲਾ ਪ੍ਸ਼ਾਸਨ ਅਤੇ ਨਗਰ ਕੌਂਸਲ ਕੋਲੋ ਪੁਰਜ਼ੋਰ ਮੰਗ ਕੀਤੀ ਜਾਂਦੀ ਹੈ ਕਿ ਆਦਮਪੁਰ ਸ਼ਹਿਰ ਵਿਚੋਂ ਬਰਸਾਤੀ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਖਾਸ ਪ੍ਬੰਧ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਪੇ੍ਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ|
No comments:
Post a Comment