ਚੰਡੀਗੜ (ਪ੍ਰੀਤਮ ਲੁਧਿਆਣਵੀ), 10 ਜੁਲਾਈ, 2022 : ‘ਫੱਕਰਾਂ ਦੀ ਕੁੱਲੀ’, ‘ਲੋਕ-ਤੱਥ’, ‘ਗੁਰੂ ਦਸਮੇਸ਼ ਦੇ ਪਿਆਰੇ’ ਤੇ ‘ਰੋਟੀ’ ਆਦਿ ਗੀਤਾਂ ਨਾਲ ਗਾਇਕੀ ਖੇਤਰ ਵਿਚ ਆਪਣੀ ਅੱਡਰੀ ਪਛਾਣ ਬਣਾਉਣ ਵਾਲਾ ਨੌਜਵਾਨ ਸੁਰੀਲਾ ਗਾਇਕ ਮਨਿੰਦਰ ਗਿੱਲ ਸਫ਼ਲ ਕਦਮ ਤੁਰਿਆ ਹੁਣ ‘ਬੱਚੜੇ ਬਣਾ ਲੈ ਦਾਤੀ ਆਪਣੇ’ ਲੈਕੇ ਕਲਾ-ਪ੍ਰੇਮੀਆਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ। ਐਨ. ਪੀ. ਰਿਕਾਰਡਜ ਤੇ ਪਰਦੀਪ ਖਰੜ ਵਾਲਾ ਦੀ ਇਸ ਪੇਸ਼ਕਸ਼ ਨੂੰ ਅੱਜ 10 ਜੁਲਾਈ, 2022 ਨੂੰ ਸਵੇਰੇ ਮਾਰਕੀਟ ਵਿਚ ਉਤਾਰਿਆ ਗਿਆ। ਪਰਦੀਪ ਖਰੜ ਵਾਲਾ ਦੀ ਕਲਮ ’ਚੋਂ ਨਿਕਲੇ ਇਸ ਭਜਨ ਦਾ ਸੰਗੀਤ, ਮਿਊਜ਼ਕ- ਡਾਇਰੈਕਟਰ ਮਨੀ ਬਚਨ ਵੱਲੋਂ ਕਮਾਲ-ਮਈ ਸੰਗੀਤਕ ਛੋਹਾਂ ਦਿੰਦਿਆਂ ਦਿੱਤਾ ਗਿਆ ਹੈ। ਇਸ ਦੀ ਵੀਡੀਓ ਜੱਸਰਾਓ ਵੀਡੀਓ ਡਾਇਰੈਕਟਰ ਨੇ ਬਹੁਤ ਹੀ ਵਧੀਆ ਢੰਗ ਤੇ ਰੂਹ ਨਾਲ ਬਣਾਈ ਹੈ।
ਪ੍ਰੈਸ
ਨੂੰ ਜਾਣਕਾਰੀ ਦਿੰਦਿਆਂ ਦਿਲਕਸ਼ ਤੇ ਮਨਮੋਹਕ ਅਵਾਜ਼ ਦੇ ਮਾਲਕ ਗਾਇਕ ਮਨਿੰਦਰ ਗਿੱਲ ਨੇ ਕਿਹਾ, ‘‘ਇਸ
ਭਜਨ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿਚ ਮੇਰੀ ਜਨਮ ਦਾਤਾ ਮਾਤਾ ਪਰਮਜੀਤ ਕੌਰ, ਪਿਤਾ ਰਣਜੀਤ ਸਿੰਘ,
ਮੇਰੇ ਸਤਿਕਾਰ ਯੋਗ ਉਸਤਾਦ ਮਾਸਟਰ ਲਹੌਰੀ ਰਾਮ, ਜਾਗਰਨ ਖੇਤਰ ਦੇ ਥੰਮ ਕਿਸ਼ਨ ਭੱਟੀ, ਧਰਮਿੰਦਰ ਸਿੰਘ
ਅਤੇ ‘ਸ਼ਰਮਾ ਫੈਮਲੀ’ ਦਾ ਖਾਸ ਅਸ਼ੀਰਵਾਦ ਰਿਹਾ ਹੈ, ਜਿਨਾਂ ਦਾ ਕਿ ਸਮੁੱਚੀ ਟੀਮ ਵੱਲੋਂ ਧੰਨਵਾਦ ਕੀਤਾ
ਗਿਆ ਹੈ। ਮੈਨੂੰ ਪੂਰਨ ਉਮੀਦ ਹੈ ਕਿ ਮਹਾਂ ਮਾਈ ਦੇ ਆਸ਼ੀਰਵਾਦ ਦੇ ਨਾਲ-ਨਾਲ ਇਨਾਂ ਰੱਬੀ ਰੂਹਾਂ ਦਾ
ਵੀ ਮੇਰੇ ਸਿਰ ਉਪਰ ਇਸੇ ਤਰਾਂ ਅਸ਼ੀਰਵਾਦ ਬਣਿਆ ਮੈਨੂੰ ਨਵੀਆਂ ਮੰਜ਼ਲਾਂ ਤੇ ਖ਼ੁਸ਼ੀਆਂ ਵਿਖਾਉਂਦਾ ਰਵੇਗਾ।’’
ਇਹ
ਵੀ ਇਕ ਭਾਗਾਂ ਭਰਿਆ ਸਬੱਬ ਹੀ ਹੈ ਕਿ ਮਾਤਾ ਪਰਮਜੀਤ ਕੌਰ ਤੇ ਪਿਤਾ ਰਣਜੀਤ ਸਿੰਘ ਦੇ ਇਸ ਲਾਡਲੇ ਦਾ
ਅੱਜ ਜਨਮ-ਦਿਹਾੜਾ ਵੀ ਹੈ। ਜਿੱਥੇ ਇਕ ਪਾਸੇ ਪਰਿਵਾਰ ਵਲੋਂ ਉਸਦੇ ਜਨਮ-ਦਿਨ ਦੇ ਕੇਕ ਕੱਟਦਿਆਂ ਘਰ ਵਿਚ
ਜ਼ਸ਼ਨ ਮਨਾਏ ਜਾ ਰਹੇ ਹਨ, ਉਥੇ ਦੂਜੇ ਪਾਸੇ ਸੱਭਿਆਚਾਰਕ ਹਲਕਿਆਂ ਵਿਚ ਉਸਦਾ ਭਜਨ ‘ਬੱਚੜੇ ਬਣਾ ਲੈ ਦਾਤੀ
ਆਪਣੇ’ ਦੇ ਰਿਲੀਜ਼ ਹੋਣ ਦੇ ਚਾਅ ਤੇ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਗਾਇਕ ਮਨਿੰਦਰ ਗਿੱਲ ਲਈ ਅੱਜ ਦਾ ਇਹ ਦਿਹਾੜਾ ਯਾਦਗਾਰੀ ਦਿਹਾੜਾ
ਬਣ ਕੇ ਰਹਿ ਗਿਆ ਹੈ, ਜਿਸ ਮੌਕੇ ’ਤੇ ਕਿ ਪੂਰੇ ਪਰਿਵਾਰ ਨੂੰ ਡਬਲ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਮਹਾਂਮਾਈ ਇਸ ਤਪੱਸਵੀ ਨੌਜਵਾਨ ਗਾਇਕ ਦੀ ਮਿਹਨਤ ਨੂੰ ਭਰਵਾਂ
ਬੂਰ ਪਾਵੇ, ਸਾਡੀਆਂ ਵੀ ਦਿਲੀ ਦੁਆਵਾਂ, ਇੱਛਾਵਾਂ ਤੇ ਕਾਮਨਾਵਾਂ ਹਨ ਇਸ ਮਿਹਨਤੀ, ਸੰਘਰਸ਼ਸ਼ੀਲ ਤੇ ਸੁਰੀਲੇ
ਗਾਇਕ ਲਈ।

No comments:
Post a Comment