Sunday, 10 July 2022

ਜਦ ਅੱਕੇ ਲੋਕਾਂ ਨੇ ਸ਼ਰਾਬ ਦੇ ਠੇਕੇ ਅੱਗੇ ਧਰਨਾ ਲਗਾ ਦਿੱਤਾ


ਦੁਸਾਂਝ ਕਲਾਂ (ਖ਼ਬਰਸਾਰ ਬਿਊਰੌ)- ਬੱਸ ਅੱਡਾ ਦੁਸਾਂਝ ਕਲਾਂ ਵਿਖੇ ਲੋਕਾਂ ਨੇ ਆਪਣੇ ਨਾਲ ਹੋ ਰਹੀ ਸ਼ਰੇਆਮ ਲੁੱਟ ਦੇ ਖਿਲਾਫ਼ ਸ਼ਰਾਬ ਦੇ ਠੇਕੇ ਅੱਗੇ ਧਰਨਾ ਲਗਾ ਕੇ ਠੇਕੇਦਾਰ ਦੇ ਖਿਲਾਫ਼ ਗੁੱਸਾ ਜਾਹਰ ਕੀਤਾ। ਇਸ ਦੀ ਜਾਣਕਾਰੀ ਦਿੰਦੇ ਹੋਏ ਸੋਢੀ ਰਾਮ, ਮੰਗੀ ਰਾਮ, ਬੱਬੀ, ਸ਼ੀਰਾ, ਗੋਲਾ, ਮੰਗਤ ਰਾਏ, ਗਾਧੀ, ਤਰਲੋਚਨ ਸਿੰਘ ਤੋਚਾ, ਪੀਤੀ, ਪ੍ਰਸ਼ੋਤਮ ਲਾਲ, ਸਾਧੂ ਰਾਮ, ਕਾਲਾ ਨੇ ਦੱਸਿਆ ਕਿ ਠੇਕੇ ਦਾ ਕਰਿੰਦਾ ਰੇਟ ਲਿਸਟ ਤੋਂ ਵੱਧ ਪੈਸੇ ਵਸੂਲਦਾ ਅਤੇ ਭੱਦੀ ਸ਼ਤਾਬਦੀ ਬੋਲਦਾ ਹੈ, ਜਿਸ ਦੇ ਵਿਰੋਧ ਵਿੱਚ ਵਿੱਚ ਗੁੱਸੇ ਇਲਾਕਾ ਨਿਵਾਸੀਆਂ ਨੇ ਠੇਕੇ ਦੇ ਕਰਿੰਦੇ ਤੇ ਠੇਕੇਦਾਰ ਦੇ ਖਿਲਾਫ਼ ਜੰਮ ਕੇ ਰੋਸ ਪ੍ਦਰਸ਼ਨ ਕੀਤਾ। ਮੌਕੇ ਤੇ ਦੁਸਾਂਝ ਕਲਾਂ ਪੁਲਿਸ ਪਹੁੰਚੀ ਪਰ ਉਨ੍ਹਾਂ ਨੇ ਵੀ ਠੇਕੇ ਵਾਲਿਆਂ ਦੇ ਹੱਕ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਦਾ ਗੁੱਸਾ ਹੋ ਵੱਧ ਗਿਆ, ਜਿਸ ਕਰਕੇ ਲੋਕਾਂ ਨੇ ਠੇਕੇ ਅੱਗੇ ਦਰੀ ਬਿਸ਼ਾਹ ਕੇ ਬੈਠ ਗਏ ਅਤੇ ਠੇਕੇਦਾਰ ਦੇ ਖਿਲਾਫ਼ ਜੰਮਕੇ ਨਾਰੇਬਾਜੀ ਕੀਤੀ। ਇਸ ਸਮੇਂ ਠੇਕੇਦਾਰ ਦੇ ਮੁਲਾਜਮ ਪਹੁੰਚੇ ਤਾਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਮਸਲਾ ਹੱਲ ਕੀਤਾ, ਜੇਕਰ ਕਿਸੇ ਨੂੰ ਵੀ ਰੇਟ ਲਿਸਟ ਤੋਂ ਵੱਧ ਸ਼ਰਾਬ ਬੇਚੀ ਜਾਦੀ ਤਾਂ ਸਾਡੇ ਦਿੱਤੇ ਨੰਬਰਾਂ ਤੇ ਫੋਨ ਕਰ ਸਕਦੇ ਹੋ ਅਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਕੱਲ ਤੋਂ ਇਸ ਠੇਕੇ ਦਾ ਕਰਿੰਦਾ ਬਦਲ ਦਿੱਤਾ ਜਾਵੇਗਾ। ਇਸ ਮੌਕੇ ਸੋਢੀ ਰਾਮ, ਮੰਗੀ ਰਾਮ, ਬੱਬੀ, ਸ਼ੀਰਾ, ਗੋਲਾ, ਮੰਗਤ ਰਾਏ, ਗਾਧੀ, ਤਰਲੋਚਨ ਸਿੰਘ ਤੋਚਾ, ਪੀਤੀ, ਪ੍ਰਸ਼ੋਤਮ ਲਾਲ, ਸਾਧੂ ਰਾਮ, ਕਾਲਾ ਤੋਂ ਇਲਾਵਾ ਇਲਾਕੇ ਭਰ ਤੋਂ ਲੋਕ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

No comments:

Post a Comment