Friday, 3 June 2022

ਪਿੰਡ ਧੋਗੜੀ ਵਿਖੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ


ਆਦਮਪੁਰ (ਅਮਰਜੀਤ)- ਪਿੰਡ ਧੋਗੜੀ ਜਲੰਧਰ ਵਿਖੇ ਧੰਨ ਧੰਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸੰਗਤਾਂ ਨੂੰ ਛੋਲਿਆਂ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ। ਇਸ ਮੌਕੇ ਬਾਬਾ ਸਰਵਣ ਸਿੰਘ ਤਰਨਾਂ ਦਲ ਸੰਗਤਾਂ ਵਿੱਚ ਉਚੇਚੇ ਤੋਰ ਤੇ ਪੁੱਜੇ। ਉਨ੍ਹਾਂ ਕਿਹਾ ਅੱਜ ਇਹ ਛਬੀਲ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਲਗਾਈ ਹੈ ਅਤੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦੇ ਹਾਂ। ਇਸ ਛਬੀਲ ਦਾ ਆਉਂਦੇ ਜਾਂਦੇ ਰਾਹਗੀਰਾਂ ਨੇ ਅੰਨਦ ਮਾਣਿਆ ਅਤੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਤੇ ਬਾਬਾ ਸਰਵਣ ਸਿੰਘ ਤਰਨਾਂ ਦਲ ਧੋਗੜੀ, ਪ੍ਰਧਾਨ ਰੂਪ ਲਾਲ, ਰਵਿੰਦਰ ਸਿੰਘ ਤਰਨਾਂ ਦਲ, ਬੂਟਾ ਰਾਮ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਬੂਟਾ ਰਾਮ ਪੰਚ ਧੋਗੜੀ, ਬਲਜੀਤ ਸਿੰਘ ਜਲੰਧਰ, ਸੰਤੋਖ ਕੋਰ, ਜੀਵਨ ਜੋਤੀ, ਸੀਮਾ ਰਾਣੀ, ਪਰਮਿੰਦਰ ਸਿੰਘ, ਗੁਰਪ੍ਰਤਾਪ ਸਿੰਘ ਪੰਚ, ਅਸ਼ਵਨੀਂ ਕੁਮਾਰ, ਸੁਨੀਤਾ ਰਾਣੀ, ਪਰਮਜੀਤ ਸਿੰਘ, ਅਨੀਤਾ ਰਾਣੀ, ਸ਼ੀਰਾ, ਸਰੂਪੀ, ਅਕਿੰਤਾ, ਮਨਪ੍ਰੀਤ ਕੌਰ, ਗੁਰਨੂਰ ਕੌਰ, ਨਵਜੌਤ ਕੌਰ, ਮਹਿੰਦਰ ਕੌਰ ਅਤੇ ਹੋਰ ਸੇਵਾਦਾਰ ਹਾਜ਼ਰ ਸਨ। 



No comments:

Post a Comment