Friday, 3 June 2022

ਸੇਵਾਦਲ ਸਮਾਜ ਭਲਾਈ ਸੰਗਠਨ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ


ਜਲੰਧਰ (ਅਮਰਜੀਤ ਸਿੰਘ)- ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਦੇ ਰਹੇ ਸਮਾਜ ਸੇਵਕਾਂ ਵਲੋਂ ਸਮੇਂ-ਸਮੇਂ 'ਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਇਹ ਗੱਲ ਲੰਮਾ ਪਿੰਡ ਚੌਕ ਲਾਗਲੀ ਗੁਰੂ ਨਾਨਕ ਪੁਰਾ ਮਾਰਕੀਟ ਵਿਖੇ ਸੇਵਾਦਲ ਸਮਾਜ ਭਲਾਈ ਸੰਗਠਨ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਭੇਟ ਕਰਦੇ ਹੋਏ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਵਲੋਂ ਆਖੀ ਗਈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਇਸ ਕਾਰਜ ਦੇ ਸਿਲਸਿਲੇ ਤਹਿਤ ਉਨ੍ਹਾਂ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਮਦਦ ਕੀਤੇ ਜਾਣ ਦੇ ਨਾਲ-ਨਾਲ ਪੜ੍ਹਾਈ 'ਚ ਹੁਸ਼ਿਆਰ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਕਾਂਗਰਸੀ ਆਗੂ ਬੱਬੂ ਸਿਡਾਨਾ, ਯਸਪਾਲ ਸਫਰੀ, ਪ੍ਰਵੀਨ ਕੁਮਾਰ, ਲਲਿਤ ਲਵਲੀ, ਦਲਜੀਤ ਸਿੰਘ ਅਰੋੜਾ, ਹੀਰਾ ਲਾਲ, ਸਤੀਸ਼ ਗੁਗਲਾਨੀ, ਰਤਨ ਲਾਲ, ਡਾ. ਲਖਨ ਪਾਲ, ਲਖਵਿੰਦਰ ਸਿੰਘ, ਕੁਲਦੀਪ ਕੌਰ ਗਾਖਲ, ਰਾਜ ਰਾਣੀ, ਬਲਜੀਤ ਕੌਰ, ਰੋਂਕੀ ਬਰਮਾਨੀ ਆਦਿ ਹਾਜ਼ਰ ਸਨ। 

No comments:

Post a Comment