Friday, 3 June 2022

ਜੰਡੂਸਿੰਘਾ ਚੌਕੀ ਦਾ ਐੱਸ.ਆਈ ਸੁਖਵਿੰਦਰ ਸਿੰਘ ਨੇ ਚਾਰਜ ਸੰਭਾਲਿਆ

ਅਮਰਜੀਤ ਸਿੰਘ ਜੀਤ ਜੰਡੂਸਿੰਘਾ/ਆਦਮਪੁਰ- ਥਾਣਾ ਆਦਮਪੁਰ ਦੀ ਚੌਕੀ ਜੰਡੂ ਸਿੰਘਾ ਦਾ ਐੱਸ.ਆਈ ਸੁਖਵਿੰਦਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਐੱਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਥਾਣਾ ਮਕਸੂਦਾਂ ਵਿਖੇ ਉਹ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਬਦਲੀ ਜੰਡੂਸਿੰਘਾ ਵਿਖੇ ਹੋਈ ਹੈ। ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਇਲਾਕੇ ਵਿਚ ਅਮਨਸ਼ਾਂਤੀ ਕਾਇਮ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੋਵੇਗਾ ਅਤੇ ਮਾੜੇ ਅਨਸਰਾਂ ਅਤੇ ਤਸਕਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਤੇ ਸਖ਼ਤ  ਨਕੇਲ ਕੱਸੀ ਜਾਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮਾੜੇ ਅਨਸਰ ਅਤੇ ਨਸ਼ਾ ਵੇਚਣ ਵਾਲਿਆਂ ਦੀ ਜੰਡੂਸਿੰਘਾ ਪੁਲੀਸ ਨੂੰ ਤੁਰੰਤ ਇਤਲਾਹ ਦੇਣ ਤਾਂ ਜੋ ਇਲਾਕੇ ਵਿੱਚੋਂ ਨਸ਼ੇ ਦਾ ਸਫ਼ਾਇਆ ਕੀਤਾ ਜਾ ਸਕੇ। ਉਨ੍ਹਾਂ ਨਸ਼ੇ ਦੇ ਖ਼ਾਤਮੇ ਲਈ ਇਲਾਕਾ ਵਾਸੀਆਂ ਦਾ ਸਹਿਯੋਗ ਮੰਗਿਆ ਹੈ ਅਤੇ ਕਿਹਾ ਜੋ ਪੁਲੀਸ ਚੌਕੀ ਜੰਡੂ ਸਿੰਘਾ ਵਿਖੇ ਆਵੇਗਾ ਉਸ ਨੂੰ ਪੂਰਾ ਮਾਣ ਸਤਿਕਾਰ ਤੇ ਇਨਸਾਫ ਦਿੱਤਾ ਜਾਵੇਗਾ।  

No comments:

Post a Comment