Friday, 3 June 2022
ਵਾਤਾਵਰਣ ਨੂੰ ਸਮਰਪਿਤ ਕੀਤਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ
ਜਲੰਧਰ (ਅਮਰਜੀਤ ਸਿੰਘ)- ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ ਗੁਰਬਾਣੀ ਤੋਂ ਸੇਧ ਲੈਂਦੇ ਹੋਏ ਪ੍ਰਿਥਵੀ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਦੁਹੜੇ ਆਦਮਪੁਰ ਵਿੱਖੇ 27 ਬੂਟੇ ਲਗਾਏ ਗਏ। ਇਸ ਮੌਕੇ ਅੰਬ, ਪਿੱਪਲ, ਜਾਮਣ, ਸੁਹਾਜਂਣਾ, ਇਮਲੀ, ਨਿੰਮ, ਬਹੇੜਾ, ਕੜੀਪੱਤਾ, ਅਰਜਨ, ਬਿੱਲ, ਆਦਿ ਦੇ ਰੁੱਖ ਪਿੰਡ ਦੁਹੜੇ ਦੇ ਹਰਦੀਪ ਸਿੰਘ ਜੀ ਦੇ ਸੱਦੇ ਤੇ ਲਗਾਏ ਗਏ। ਹਰਿੰਦਰ ਸਿੰਘ ਸਮਾਜ ਸੇਵਕ ਨੇ ਦੱਸਿਆ ਸਰਦਾਰ ਹਰਦੀਪ ਸਿੰਘ ਦਾ ਵਾਤਾਵਰਣ ਨਾਲ ਖਾਸ ਲਗਾਵ ਹੈ ਅਤੇ ਉਨ੍ਹਾਂ ਬੂਟੇਆਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਲਈ ਹੈ। ਹਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਹਰ ਗੁਰਪੁਰਬ, ਖਾਸ ਦਿਹਾੜੇ, ਜਨਮ ਦਿਨ ਆਦਿ ਵਾਤਾਵਰਣ ਨੂੰ ਸਮਰਪਿਤ ਕਰਕੇ ਮਨਾਉਣੇ ਚਾਹੀਦੇ ਹਨ। ਵਾਤਾਵਰਣ, ਪ੍ਰਦੂਸ਼ਣ ਅਤੇ ਘੱਟ ਰਿਹਾ ਧਰਾਤਲ ਹੇਠਲਾ ਪਾਣੀ ਅੱਤ ਗੰਭੀਰ ਸਮੱਸਿਆਵਾਂ ਹਨ ਜਿਸਦੀ ਸਾਨੂ ਸੰਬਾਲ ਕਰਨੀ ਪਵੇਗੀ। ਇਸ ਮੋਕੇ ਤੇ ਹਰਦੀਪ ਸਿੰਘ, ਸ. ਮਹਿੰਦਰ ਸਿੰਘ, ਲਤੀਫ ਮੁਹੱਮਦ, ਸੁਖਰਾਜ ਸਿੰਘ, ਮਨਦੀਪ ਸਿੰਘ ਆਦ ਨੇ ਸਹਿਯੋਗ ਕੀਤਾ। ਉਨ੍ਹਾਂ ਸਭਨਾਂ ਸਾਥੀਆਂ ਦਾ ਸਹਿਜੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਕੀਤਾ।
Subscribe to:
Post Comments (Atom)

No comments:
Post a Comment