Friday, 3 June 2022

ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਹਜ਼ਾਰਾਂ ਦਾ 8ਵੀ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ


ਆਦਮਪੁਰ (ਹਰਦੀਪ ਸਿੰਘ ਪੰਡੋਰੀ)- ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਹਜ਼ਾਰਾਂ ਦਾ 8ਵੀ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਦੀ ਹਰਮਨਦੀਪ ਕੌਰ ਨੇ 580/600  ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਦੂਜੇ ਨੰਬਰ ਤੇ ਮੀਨਾਕਸ਼ੀ ਮੇਨਕਾ ਨੇ 557/600 ਅੰਕ, ਤੀਜੇ ਨੰਬਰ ਜੈਸਿਕਾ ਨੇ 553/600 ਅੰਕ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ ਨੇ ਬੱਚਿਆਂ ਨੂੰ, ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਦਸਿਆ ਕਿ ਇਸ ਦਾ ਸਿਹਰਾ ਹਜ਼ਾਰਾਂ ਸਕੁਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ।

No comments:

Post a Comment