ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਵਲੋਂ ਲੋਕ ਭਲਾਈ ਲਈ ਕੀਤੇ ਕਾਰਜ਼ ਸੰਗਤਾਂ ਲਈ ਹਮੇਸ਼ਾਂ ਪ੍ਰੇਰਣਾਂ ਸ੍ਰੋਤ- ਸੰਤ ਰਾਮ ਸਰੂਪ ਗਿਆਨੀ ਜੀ
ਜਲੰਧਰ/ਹੁਸ਼ਿਆਰਪੁਰ (ਅਮਰਜੀਤ ਸਿੰਘ, ਹਰਭਜਨ ਵਿਰਦੀ)- ਡੇਰਾ ਨਿਉ ਰਤਨਪੁਰੀ, ਪਿੰਡ ਖੰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ ਸੰਤ ਸ਼ਿੰਗਾਰਾ ਰਾਮ ਮਹਾਰਾਜ ਜੀ ਦੇ ਅੰਗੀਠਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦਾ ਉਦਘਾਟਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜ਼ਿ ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਮਹਾਰਾਜ ਜੀ ਬੋਹਣ ਵਾਲੇ, ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ ਅਤੇ ਸੰਤ ਪਰਮਜੀਤ ਦਾਸ ਜੀ ਡੇਰਾ ਬਾਬਾ ਮੇਲਾ ਰਾਮ ਜੀ ਨਗਰ ਵਾਲਿਆਂ ਨੇ ਆਪਣੇ ਸ਼ੁੱਭ ਕਰ ਕਮਲਾਂ ਰਾਹੀਂ ਕੀਤਾ। ਇਸ ਉਦਘਾਟਨੀ ਰਸਮ ਮੌਕੇ ਸੰਤ ਪਰਮਜੀਤ ਦਾਸ ਜੀ ਨਗਰ ਵਾਲਿਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਈ। ਉਨ੍ਹਾਂ ਪ੍ਰੈਸ ਨਾਲ ਗੱਲਬਾਤ ਦੋਰਾਨ ਦਸਿਆ ਕਿ ਸੰਤ ਸ਼ਿੰਗਾਰਾ ਰਾਮ ਜੀ ਦੇ ਅੰਗੀਠਾ ਸਾਹਿਬ ਦੀ ਇਹ ਸੁੰਦਰ ਇਮਾਰਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ। ਜਿਸ ਵਿੱਚ ਸੰਗਤਾਂ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਉਣ ਉਨ੍ਹਾਂ ਕਿਹ ਇਹ ਸਾਰੇ ਕਾਰਜ਼ ਸੰਗਤਾਂ ਦਾ ਸਹਿਯੋਗ ਨਾਲ ਹੀ ਸੰਪੂਰਨ ਹੋਣੇ ਹਨ। ਡੇਰਾ ਨਿਉ ਰਤਨਪੁਰੀ ਵਿਖੇ ਪੁੱਜਣ ਤੇ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਵਲੋਂ ਮਹਾਂਪੁਰਸ਼ਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਦਘਾਟਨੀ ਰਸਮ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਡੇਰਾ ਸੰਤ ਸ਼ਿਗਾਰਾ ਰਾਮ ਜੀ ਮਹਾਰਾਜ ਜੀ ਦੇ ਸਥਾਨ ਤੇ ਨਤਮਸਤਕ ਹੋਈਆਂ ਜਿਨ੍ਹਾਂ ਨੂੰ ਮੁੱਖ ਸੇਵਾਦਾਰ ਗਿਆਨੀ ਰਾਮ ਸਰੂਪ ਗਿਆਨੀ ਜੀ ਨੇ ਆਪਸ ਵਿੱਚ ਰੱਲਮਿੱਲ ਕੇ ਰਹਿਣ ਅਤੇ ਸੰਤ ਸ਼ਿੰਗਾਰਾ ਰਾਮ ਜੀ ਮਹਾਰਾਜ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਜਿਥੇ ਮਹਾਂਪੁਰਸ਼ਾਂ ਦੇ ਨਾਲ ਭਾਈ ਜਗਦੇਵ ਸਿੰਘ ਬੋਲੀਨਾ, ਓ.ਪੀ ਰਾਣਾ ਵੀ ਪੁੱਜੇ ਉਥੇ ਇਸ ਮੌਕੇ ਤੇ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ, ਸੇਵਾਦਾਰ ਪਰਮਜੀਤ ਬਿੱਲਾ, ਰਵੀ ਕੁਮਾਰ ਨਗਰ, ਹਰਮੇਸ਼ ਲਾਲ, ਉਕਾਰ ਸਿੰਘ, ਹੁਸਨ ਲਾਲ ਬਾਘਾ, ਰਾਕੇਸ਼ ਕੁਮਾਰ ਬਾਘਾ, ਮੋਹਨ ਲਾਲ ਬਾਘਾ, ਰਜਿੰਦਰ ਕੁਮਾਰ ਬਾਘਾ, ਗਲਸ਼ਨ ਕੁਮਾਰ ਬਾਘਾ, ਅਮਿ੍ਰਤ ਲਾਲ, ਬੁੱਧ ਰਾਮ ਬਾਘਾ, ਹੈਪੀ ਬਾਘਾ, ਗੋਗੀ ਬਾਘਾ, ਉਮ ਪ੍ਰਕਾਸ਼, ਭਜਨ ਰਾਮ, ਹੰਸ ਰਾਜ ਯੂ.ਕੇ, ਬੀਬੀ ਬੰਤ ਕੌਰ ਜੀ, ਸੀਮਾ ਰਾਣੀ ਖਾਨਪੁਰ, ਆਸ਼ਾ ਰਾਣੀ, ਸੀਮਾ ਰਾਣੀ, ਸੁਰਿੰਦਰ ਕੌਰ, ਸੁਰਜੀਤ ਕੌਰ, ਸੋਮਾਂ ਦੇਵੀ, ਗਿਆਨ ਕੌਰ, ਕੁਲਵਿੰਦਰ ਕੌਰ, ਨਿਰਮਲ ਕੌਰ, ਕਮਲਾ ਦੇਵੀ ਮੁਨੀਸ਼ ਬਾਘਾ, ਜੁਵਰਾਜ ਬਾਘਾ, ਜੁੰਗਨੂੰ, ਮੁਕੇਸ਼ ਬਾਘਾ, ਦਵਿੰਦਰ ਬਾਘਾ ਅਤੇ ਨਗਰ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ।

No comments:
Post a Comment