ਜੋੜ ਮੇਲਾ ਕਰਵਾਉਣ ਸਬੰਧੀ ਸੰਗਤਾਂ ਵਲੋਂ ਤਿਆਰੀਆਂ ਜੋਰਾਂ ਤੇ
ਜਲੰਧਰ 05 ਮਈ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਪਿੰਡ ਬੋਲੀਨਾਂ ਦੋਆਬਾ ਵਿਖੇ ਮੌਜੂਦ ਦਰਬਾਰ ਬਾਬਾ ਚੁਸ਼ਮਾ ਸ਼ਾਹ ਜੀ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਅਤੇ ਨਗਰ ਦੀਆਂ ਸੰਗਤਾਂ ਵਲੋਂ ਸਲਾਨਾਂ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ 15 ਅਤੇ 16 ਜੂਨ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਬਹੁਤ ਧੂਮ-ਧਾਮ ਨਾਲ ਗੱਦੀ ਨਸ਼ੀਨ ਬਾਬਾ ਜੀਤਾ ਦੀ ਅਗਵਾਹੀ ਵਿੱਚ ਕਰਵਾਇਆ ਜਾ ਰਿਹਾ ਹੈ। ਜਾਣਕਾਰੀ
ਦਿੰਦੇ ਪ੍ਰਧਾਨ ਰਾਕੇਸ਼ ਕੁਮਾਰ (ਰਿੱਕੀ) ਅਤੇ ਮੈਬਰਾਂ ਨੇ ਦਸਿਆ ਜੋੜ ਮੇਲੇ ਵਿੱਚ 15 ਜੂਨ ਨੂੰ ਜਿਥੇ ਪੀਰਾਂ ਦੇ ਦਰਬਾਰ ਚਾਦਰ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਥੇ 15 ਅਤੇ 16 ਜੂਨ ਨੂੰ ਦੋਵੇਂ ਦਿਨ ਦੁਪਿਹਰ 12 ਵਜੇ ਤੋਂ ਸ਼ਾਮ ਤੱਕ ਪੰਜਾਬ ਦੇ ਨਾਂਮਵਰ ਗਾਇਕ ਰਣਜੀਤ ਰਾਣਾ, ਗਾਇਕ ਸੰਜੀਵ ਕੁਮਾਰ ਲਾਡੀ, ਕਵਾਲ ਕੁਲਦੀਪ ਰੁਹਾਨੀ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਸਿੱਮੀ ਥਾਪਰ ਅਤੇ ਨੈਨਾਂ ਸ਼ਰਮਾਂ ਦੀ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਹੋਰ ਅਨੇਕਾਂ ਗਾਇਕ ਦਰਬਾਰ ਤੇ ਹਾਜ਼ਰੀ ਭਰਨਗੇ। ਪ੍ਰਧਾਨ ਰਾਕੇਸ਼ ਕੁਮਾਰ ਅਤੇ ਮੈਬਰਾਂ ਨੇ ਸਮੂਹ ਇਲਾਕੇ ਦੀਆਂ ਦੀਆਂ ਸੰਗਤਾਂ ਨੂੰ ਇਸ ਮੇਲੇ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

.jpg)
No comments:
Post a Comment