Saturday, 4 June 2022
ਬੀਬੀ ਲਖਵੀਰ ਕੌਰ ਜੰਡਾ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਕਰਵਾਇਆ
ਆਦਮਪੁਰ (ਕਰਮਵੀਰ ਸਿੰਘ)- ਰੋਜ਼ਾ ਸ਼ਰੀਫ਼ ਪੀਰ ਲੱਖ ਦਾਤਾ ਸਰਕਾਰ ਦੇ ਸਥਾਨ ਤੇ ਸਵਰਗਵਾਸੀ ਬੀਬੀ ਲਖਵੀਰ ਕੌਰ ਜੰਡਾ ਦੀ ਯਾਦ ਨੂੰ ਸਮਰਪਤ 24ਵਾਂ ਸਾਲਾਨਾ ਜੋੜ ਮੇਲਾ ਪਿੰਡ ਪਿਆਲਾਂ ਵਿਖੇ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਸੰਤ ਇੰਦਰਦਾਸ ਜੀ ਮੇਘੋਵਾਲ ਗੰਜਿਆਂ ਡਾ. ਰਵਜੋਤ ਵਿਧਾਇਕ ਸ਼ਾਮ ਚੁਰਾਸੀ ਅਤੇ ਸਰਪੰਚ ਗੁਰਵਿੰਦਰ ਸਿੰਘ ਜੰਡਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਪੰਜਾਬੀ ਲੋਕ ਗਾਇਕ ਸੁਰਿੰਦਰ ਲਾਡੀ, ਸੋਹਣ ਸ਼ੰਕਰ, ਰਾਜੂ ਸ਼ਾਹ ਮਸਤਾਨਾ, ਰੰਮੀ ਅਨਾਇਤ, ਆਰ ਕੌਰ, ਰਿੱਕ ਰੂਪ, ਐਸ ਬੰਗਾ, ਸੂਫ਼ੀ ਸਿਕੰਦਰ, ਗਾਇਕ ਜੋੜੀ ਸੁੱਖਾ ਅਤੇ ਸਰਿਸ਼ਟਾ ਅਤੇ ਸੁੱਖਾ ਹਰੀਪੁਰੀਆ ਵਲੋਂ ਆਪਣੀ ਹਾਜ਼ਰੀ ਲਗਵਾਈ ਅਤੇ ਪੀਰਾਂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਲੰਗਰ ਦੀ ਸੇਵਾ ਕੁਲਵਿੰਦਰ ਸਿੰਘ ਕੁਲਵੰਤ ਸਿੰਘ ਸਤਵੰਤ ਸਿੰਘ ਹਾਲੈਂਡ ਨਿਵਾਸੀ ਅਤੇ ਸਮੂਹ ਐੱਨ ਆਰ ਆਈ ਵੀਰਾਂ ਅਤੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ।
Subscribe to:
Post Comments (Atom)

No comments:
Post a Comment