Friday, 3 June 2022

ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣੇ ਸਾਡਾ ਪਹਿਲਾ ਫਰਜ : ਡਾ ਕਲਿਆਣ

      


ਜਲੰਧਰ (ਦਲਬੀਰ ਸਿੰਘ)- ਆਜ਼ਾਦੀ ਦੇ 75ਵੇਂ ਸਵਤੰਤਰਤਾ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਯੂਥ ਕਲੱਬ ਵੱਲੋਂ ਸਰਕਾਰੀ ਸੀਨੀਅਰ ਮਾਡਲ ਸਕੂਲ ਅਜੀਤ ਸੈਣੀ ਮਾਰਗ ਜਲੰਧਰ ਵਿਖੇ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਯੂਨੀਸੈਫ ਦੇ ਆਬਜ਼ਰਵਰ ਅਤੇ ਨੈਸ਼ਨਲ ਐਵਾਰਡੀ ਸੁਰਿੰਦਰ ਸੈਣੀ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਆ ਕੀਤਾ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਿਲ ਕੇ ਸਹੁੰ ਵੀ ਚੁਕਾਈ ਗਈ ਇਸ ਮੌਕੇ ਕਲੱਬ ਦੇ ਪ੍ਰਧਾਨ ਤੇ ਉਘੇ ਸਮਾਜ ਸੇਵੀ ਕੀਰਤੀ ਕਾਂਤ ਕਲਿਆਣ ਨੇ ਆਪਣੇ ਜਨਮ ਦਿਨ ਤੇ ਇੱਕ ਮਨੁੱਖ, ਇਕ ਰੁੱਖ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸਮੂਹ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਅਪੀਲ ਕੀਤੀ ਕਿ ਉਹ ਵੀ ਆਪਣੇ ਜਨਮ ਦਿਨ ‘ਤੇ ਵੀ ਇੱਕ ਬੂਟਾ ਜ਼ਰੂਰ ਲਗਾਉਣ ਅਤੇ ਇਸ ਦੀ ਸੰਭਾਲ ਵੀ ਜਰੂਰ ਕਰਨ ਤਾਂ ਕਿ ਜੋ ਇਸ ਤਰ੍ਹਾਂ ਦੀਆ ਹਾਨੀਕਾਰਕ ਅਤੇ ਦੂਸ਼ਿਤ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਇਸਨੂੰ ਨੱਥ ਪਾਈ ਜਾ ਸਕੇ। 

ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹੈ ਅਤੇ ਆਮ ਤੌਰ ‘ਤੇ ਦੇਖਿਆ ਜਾਵੇ ਤਾਂ ਸਾਡੀ ਜੀਵਨ ਸ਼ੈਲੀ ਨੂੰ ਤੰਬਾਕੂ, ਸਿਗਰਟ ਪੀਣ ਵਾਲੇ ਲੋਕਾਂ ਨੂੰ ਮਾਨਸਿਕ, ਸਰੀਰਕ ਅਤੇ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕਿ 2005 ਵਿਚ ਤੰਬਾਕੂ ਕੰਟਰੋਲ ਫਰੇਮਵਰਕ ਕਨਵੈਨਸ਼ਨ ਐਕਟ ਲਿਆਂਦਾ ਗਿਆ ਸੀ। ਸਿਹਤ ਸੰਸਥਾ ਸੰਗਠਨ ਵੱਲੋਂ 1986 ਵਿੱਚ ਤੰਬਾਕੂ ਦੀ ਮਹਾਂਮਾਰੀ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਤੇ ਬਿਮਾਰੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਵਿਸ਼ਵ ਸੇਵ ਚੋਣ ਕੀਤੀ ਗਈ ਸੀ। ਇਸ ਮੌਕੇ ਪ੍ਰਦੀਪ ਮਿੱਤਲ, ਰਵਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਕੁਮਾਰ, ਮੈਡਮ ਰਾਧਿਕਾ ਥਾਪਰ, ਮੈਡਮ ਅਨੀਤਾ ਪੁਰੀ ਆਦਿ ਸ਼ਾਮਿਲ ਸਨ।

No comments:

Post a Comment