Thursday, 2 June 2022
ਕਪੂਰ ਪਿੰਡ ਵਿੱਚ ਸਿਆਣ ਜਠੇਰਿਆਂ ਦਾ ਸਲਾਨਾਂ ਜੋੜ ਮੇਲਾ 20 ਜੂਨ ਨੂੰ
ਆਦਮਪੁਰ (ਅਮਰਜੀਤ ਸਿੰਘ)- ਸਕਰਲ ਪਤਾਰਾ ਦੇ ਪਿੰਡ ਕਪੂਰ ਵਿੱੱਚ ਸਿਆਣ ਜਠੇਰਿਆਂ ਦਾ ਸਲਾਨਾਂ ਜੋੜ ਮੇਲਾ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਦੀ ਵਿਸੇਸ਼ ਨਿਗਰਾਨੀ ਹੇਠ 20 ਜੂਨ ਦਿਨ ਸੋਮਵਾਰ ਨੂੰ ਬਹੁਤ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ 20 ਜੂਨ ਨੂੰ ਪਹਿਲਾ ਝੰਡਾ ਚੜਾਉਣ ਅਤੇ ਚਿਰਾਗ ਰੋਸ਼ਨ ਕਰਨ ਦੀ ਰਸਮ 10 ਵਜੇ ਕੀਤੀ ਜਾਵੇਗੀ ਅਤੇ ਉਪਰੰਤ ਵਡੇਰਿਆਂ ਦੀ ਪੂਜਾ ਅਤੇ ਪੁੱਜੀਆਂ ਕੀਰਤਨੀ ਮੰਡਲੀਆਂ ਅਤੇ ਕਲਾਕਾਰ ਸਿਆਣ ਜਠੇਰਿਆਂ ਦੀ ਮਹਿਮਾ ਦਾ ਗਨਗਾਨ ਕਰਨਗੇ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਹ ਜਾਣਕਾਰੀ ਸਿਆਣ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਰਾਮ ਸਿਆਣ ਕਪੂਰ ਪਿੰਡ, ਮੀਤ ਪਿਆਰਾ ਲਾਲ ਨਰੰਗਪੁਰ, ਨਿਰਮਲ ਦਾਸ ਨਰੰਗਪੁਰ, ਸੁਰਜੀਤ ਸਿੰਘ ਸਾਬਕਾ ਸਰਪੰਚ ਨਰੰਗਪੁਰ, ਸਾਬਕਾ ਸਰਪੰਚ ਚਮਨ ਲਾਲ ਕਪੂਰ ਪਿੰਡ, ਮਨਜਿੰਦਰ ਸਿਆਣ, ਜੋਨੀ ਸਿਆਣ, ਸੋਨੂੰ ਸਿਆਣ, ਗਗਨ ਸਿਆਣ, ਕਾਲਾ ਸਿਆਣ, ਰਿਸ਼ੀ ਸਿਆਣ, ਪ੍ਰਸ਼ਾਤ ਸਿਆਣ, ਹਰੀ ਰਾਮ, ਮੁਲਖ ਰਾਜ, ਕੂੜਾ ਰਾਮ, ਵਿਕਰਮ, ਰਵੀ, ਉਮ ਪ੍ਰਕਾਸ਼ ਅਤੇ ਸਮੂਹ ਨੋਜਵਾਨ ਸੇਵਾਦਾਰ ਪਿੰਡ ਬਿਲਗਾ ਨੇ ਪ੍ਰੈਸ ਨਾਲ ਸਾਂਝੀ ਕੀਤੀ।
Subscribe to:
Post Comments (Atom)

No comments:
Post a Comment