ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਨਗਰ ਜੰਡੂ ਸਿੰਘਾ ਵਿੱਚ ਮੋਜੂਦ ਪੁਰਾਤਨ ਸ਼੍ਰੀ ਰਘੁਨਾਥ ਸ਼ਿਵ ਮੰਦਿਰ ਹੁਸ਼ਆਰਪੁਰ ਰੋਡ ਵਿਖੇ ਐਕੂਪ੍ਰੇਸ਼ਰ ਕੈਂਪ ਦੀ ਅਰੰਭਤਾਂ ਮੰਦਿਰ ਦੇ ਮਹੰਤ ਪਵਨ ਕੁਮਾਰ ਦਾਸ ਦੀ ਵਿਸ਼ੇਸ਼ ਨਿਗਾਰਾਨੀ ਹੇਠ ਹੋਈ ਹੈ। ਜਾਣਕਾਰੀ ਦਿੰਦੇ ਮਹੰਤ ਪਵਨ ਕੁਮਾਰ ਦਾਸ ਨੇ ਦਸਿਆ ਕਿ ਇਹ ਕੈਂਪ 23 ਜਨਵਰੀ ਤੱਕ ਚੱਲੇਗਾ। ਜਿਸ ਵਿੱਚ ਦਿਨੇਸ਼ ਕੁਮਾਰ ਯਾਦਵ ਨਾਮ ਦੇ ਡਾਕਟਰ ਮਰੀਜ਼ਾਂ ਦੇ ਗੋਡੇ, ਚੂਲਾ, ਕਮਰ ਦਰਦ, ਜੋੜਾ ਦੇ ਦਰਦ, ਰੀਹ ਦੇ ਦਰਦ, ਸਿਰ ਦਰਦ, ਮਾਈਗ੍ਰਰੇਨ, ਮੋਟਾਪੇ ਆਦਿ ਦਾ ਆਕੂਪ੍ਰੈਸ਼ਰ ਵਿਧੀ ਰਾਹੀਂ ਇਲਾਜ ਕਰਨਗੇ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
No comments:
Post a Comment