Thursday, 6 January 2022

ਸ਼ਹਿਰ ਵਾਸੀਆਂ ਨੂੰ ਸਮੇਂ ਸਿਰ ਉਪਲਬੱਧ ਕਰਵਾਈਆਂ ਗਈਆਂ ਹਰ ਬੁਨਿਆਦੀ ਸੁਵਿਧਾਵਾਂ : ਸੁੰਦਰ ਸ਼ਾਮ ਅਰੋੜਾ


ਹੁਸ਼ਿਆਰਪੁਰ, 5 ਜਨਵਰੀ: ( ਤਰਸੇਮ ਦੀਵਾਨਾ ) ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸ਼ਹਿਰ ਵਿਚ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਹਰ ਬੁਨਿਆਦੀ ਜ਼ਰੂਰਤਾਂ ਨੂੰ ਨਿਸ਼ਚਿਤ ਸਮੇਂ ਵਿਚ ਪੂਰਾ ਕੀਤਾ ਗਿਆ ਹੈ। ਹੁਸ਼ਿਆਰਪੁਰ ਵਿਚ ਹਰ ਇਲਾਕੇ ਵਿਚ ਸੀਵਰੇਜ਼ ਦੀ ਸੁਵਿਧਾ ਤੋਂ ਇਲਾਵਾ ਲੋਕਾਂ ਤੱਕ ਸਾਫ਼ ਪੀਣ ਵਾਲਾ ਪਾਣੀ ਵੀ ਪਹੁੰਚਾਇਆ ਗਿਆ ਹੈ। ਉਹ ਵਾਰਡ ਨੰਬਰ 7 ਦੇ ਮੁਹੱਲਾ ਸ਼ਾਲੀਮਾਰ ਨਗਰ ਵਿਚ 26 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਉਦਘਾਟਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਵਿਧਾਇਕ ਨੇ ਕਿਹਾ ਕਿ ਟਿਊਬਵੈਲ ਲੱਗਣ ਨਾਲ ਮੁਹੱਲਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਦਿੱਕਤ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ, ਜਿਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ਹਿਰ ਵਿਚ ਕਈ ਇਸ ਤਰ੍ਹਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਵਿਚ ਕਾਫ਼ੀ ਸਕਰਾਤਮਕ ਬਦਲਾਵ ਆਏ ਹਨ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਬੁਨਿਆਦੀ ਢਾਂਚੇ ਤੋਂ ਲੈ ਕੇ ਸ਼ਹਿਰ ਦੇ ਸੁੰਦਰੀਕਰਨ ਦੇ ਕੰਮ ਲਗਾਤਾਰ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਨਿਸ਼ਚਿਤ ਸਮੇਂ ’ਤੇ ਹੱਲ ਕੀਤਾ ਗਿਆ ਹੈ। ਇਸ ਮੌਕੇ ਮਨਮੋਹਨ ਸਿੰਘ ਕਪੂਰ, ਡਾ. ਊਸ਼ਾ, ਸਵਿਤਾ ਠਾਕੁਰ, ਕੌਂਸਲਰ ਪਰਮਜੀਤ ਕੌਰ, ਬਖਸ਼ੀਸ਼ ਕੌਰ, ਸੁਰੇਸ਼ ਕੁਮਾਰ, ਜਗੀਰ ਸਿੰਘ, ਰੂਪ ਲਾਲ, ਹਰਵਿੰਦਰ ਸਿੰਘ, ਕਰਮ ਚੰਦ, ਦਿਆਲ ਰਾਮ, ਵਿਨੋਦ ਸ਼ਰਮਾ, ਦਰਸ਼ਨ ਕੁਮਾਰ ਕੌਸ਼ਲ, ਰਵਿੰਦਰ ਵਾਲੀਆ, ਜਤਿੰਦਰ ਕੁਮਾਰ, ਬਲਵੀਰ ਕੁਮਾਰ ਆਦਿ ਵੀ ਮੌਜੂਦ ਸਨ।

No comments:

Post a Comment