Thursday, 6 January 2022
ਮੰਗਾਂ ਨਾ ਮੰਨੀਆਂ ਤਾਂ ਨਿਰਮਾਣ ਮਜਦੂਰ ਯੂਨੀਅਨ ਵਲੋਂ ਟਾਂਡਾ ਵਿਖੇ ਲਾਇਆ ਜਾਵੇਗਾ ਪੱਕਾ ਧਰਨਾ
ਹੁਸ਼ਿਆਰਪੁਰ (ਤਰਸੇਮ ਦੀਵਾਨਾ)- ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਯੂਨੀਅਨ ਦੇ ਇੱਕ ਵਫਦ ਵਲੋਂ 8 ਨਵੰਬਰ 2021 ਨੂੰ ਸੰਗਤ ਸਿੰਘ ਗਿਲਜੀਆ ਕਿਰਤ ਮੰਤਰੀ ਪੰਜਾਬ ਚੰਡੀਗੜ੍ਹ ਨੂੰ ਟਾਂਡਾ ਉੇਰਮੁੜ (ਹੁਸ਼ਿਆਰਪੁਰ) ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਮੰਗ ਪੱਤਰ ਦੇ ਕੇ ਮੰਗਾਂ ਤੇ ਗੱਲਬਾਤ ਲਈ ਸਮਾਂ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਕਰੀਬ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਮੰਤਰੀ ਵਲੋਂ ਮੰਗਾਂ ਦੇ ਹੱਲ ਲਈ ਜੱਥੇਬੰਦੀ ਨੂੰ ਗੱਲਬਾਤ ਲਈ ਸਮਾਂ ਨਹੀ ਦਿੱਤਾ ਗਿਆ ਅਤੇ ਨਾ ਹੀ ਮੰਗਾਂ ਦੇ ਹੱਲ ਲਈ ਕੋਈ ਸਾਰਥਿਕ ਪ੍ਰਸ਼ਾਸ਼ਨਿਕ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਗੂਣੀਆਂ 5 ਮੰਗਾਂ ਸਬੰਧੀ ਦਿੱਤੇ ਗਏ ਮੰਗ ਪੱਤਰ ਅਨੂਸਾਰ ਪੰਜਾਬ ਅੰਦਰ 515 ਸੇਵਾ ਕੇਂਦਰਾਂ ਵਿੱਚ ਕੰਮ ਕਰਨ ਦੀ ਕੁਸ਼ਲਤਾ ਨਾਲ ਨਿਰਮਾਣ ਮਜਦੂਰਾਂ ਦੀ ਖੱਲਜ ਖੁਆਰੀ ਨੂੰ ਰੋਕਿਆ ਜਾਵੇ, ਪੰਜਾਬ ਅੰਦਰ ਨਿਰਮਾਣ ਮਜਦੂਰਾਂ ਦਾ ਸੂਚਾਰੂ ਢੰਗ ਨਾਲ ਕੰਮ ਚਲਾਉਣ ਲਈ ( ਰਜਿ ) ਟਰੇਡ ਯੂਨੀਅਨਾਂ ਨੂੰ ਪੋਰਟਲ ਦਿੱਤਾ ਜਾਵੇ, ਪੰਜਾਬ ਵਿੱਚ ਹਰ ਤਹਿਸੀਲ ਵਿੱਚ ਘੱਟੋ ਘੱਟ 5 ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.) ਨੂੰ (ਬੀ.ਓ.ਸੀ.ਡਬਲਿਊ.) ਦਾ ਸਾਰਾ ਕੰਮ ਦਿੱਤਾ ਜਾਵੇ ਅਤੇ ਇੰਨ੍ਹਾਂ ਦੀ ਜਿੰਮੇਵਾਰੀ ਕਿਰ ਇੰਸਪੈਕਟਰਾਂ ਰਾਹੀਂ ਤਹਿ ਕੀਤੀ ਜਾਵੇ, ਮੈਰਿਜ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ, ਪਿਛਲੀਆਂ ਰਹਿੰਦੀਆਂ ਸਾਰੀਆਂ ਕਾਪੀਆਂ ਇੱਕ ਮੁਸ਼ਤ ਆਫ ਲਾਈਨ ਰੀਨਿਊਅਲ ਕਰ ਦਿੱਤੀਆਂ ਜਾਣ, ਬੀ.ਓ.ਸੀ.ਡਬਲਿਊ. ਦੇ ਕਾਮਿਆ ਨੂੰ ਰੈਗੂਲਰ ਕੀਤਾ ਜਾਵੇ ਅਤੇ ਰੈਗੂਲਰ ਦੇ ਬਰਾਬਰ ਤਨਖਾਹ ਤੇ ਭੱਤੇ ਦਿੱਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਕਰ ਜਲਦੀ ਹੀ ਮੰਗਾਂ ਨੂੰ ਮੰਨ ਕੇ ਹੱਲ ਨਾ ਕੀਤਾ ਗਿਆ ਤਾਂ ਜੱਥੇਬੰਦੀ ਵਲੋਂ ਟਾਂਡਾ ਵਿਖੇ ਰੋਸ ਪ੍ਰਦਰਸ਼ਨ ਕਰਦਿਆ ਪੱਕੇ ਰੂਪ ਵਿੱਚ ਧਰਨਾ ਦਿੱਤਾ ਜਾਵੇਗਾ।
Subscribe to:
Post Comments (Atom)
No comments:
Post a Comment