ਹੁਸ਼ਿਆਰਪੁਰ 5 ਜਨਵਰੀ ( ਤਰਸੇਮ ਦੀਵਾਨਾ ) ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਜਨਰਲ ਸਕੱਤਰ ਹਰਜੀਤ ਸਿੰਘ ਮਠਾਰੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਸ੍ਰੀ ਮਤੀ ਹਰਭਜਨ ਕੌਰ 77 ਸਾਲ ਇਕ ਸੰਖੇਪ ਬੀਮਾਰੀ ਦੌਰਾਨ 29 ਦਸੰਬਰ ਨੂੰ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਖਤਮ ਕਰਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ । ਇਸ ਸੰਬੰਧੀ ਹਰਜੀਤ ਸਿੰਘ ਮਠਾਰੂ ਨੇ ਦੱਸਿਆ ਕਿ ਮਾਤਾ ਹਰਭਜਨ ਕੌਰ ਦੀ ਅੰਤਿਮ ਅਰਦਾਸ ਗੁਰਦੁਆਰਾ ਕਲਗੀਧਰ ਚਰਨ ਕੰਵਲ ਸਾਹਿਬ ਨੇਡ਼ੇ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ 8 ਜਨਵਰੀ ਨੂੰ 12 ਵਜੇ ਤੋ ਲੈਕੇ 2 ਵਜੇ ਤੱਕ ਰੱਖੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਮੌਕੇ ਉੱਥੇ ਰਾਜਨੀਤਕ, ਸਮਾਜ ਸੇਵੀ ਜਥੇਬੰਦੀਆਂ ਅਤੇ ਬੁੱਧੀਜੀਵੀ ਸ਼ਖ਼ਸੀਅਤਾਂ ਤੋਂ ਇਲਾਵਾ ਅਨੇਕਾਂ ਵਿਅਕਤੀ ਮਾਤਾ ਹਰਭਜਨ ਕੌਰ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਨਗੇ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਠੀਕ ਦੋ ਵਜੇ ਪਾਏ ਜਾਣਗੇ ਅਤੇ ਉਪਰੰਤ ਗੁਰੂ ਜੀ ਦਾ ਲੰਗਰ ਅਤੁੱਟ ਵਰਤੇਗਾ ।
Thursday, 6 January 2022
ਮਾਤਾ ਹਰਭਜਨ ਕੌਰ ਦੀ ਅੰਤਿਮ ਅਰਦਾਸ 8 ਨੂੰ

Subscribe to:
Post Comments (Atom)
No comments:
Post a Comment