Thursday, 6 January 2022

ਫਖਰ-ਏ-ਪੰਜਾਬ ਐਵਾਰਡ ਨਾਲ ਸਰਪੰਚ ਕੁਲਵਿੰਦਰ ਬਾਘਾ ਦਾ ਵਿਸ਼ੇਸ਼ ਸਨਮਾਨ

ਸਰਪੰਚ ਕੁਲਵਿੰਦਰ ਬਾਘਾ ਦਾ ਫਖਰ-ਏ-ਪੰਜਾਬ ਐਵਾਰਡ ਨਾਲ ਸਨਮਾਨ ਕਰਦੇ ਸੰਤ ਬਲਵੀਰ ਸਿੰਘ, ਸੰਤ ਸੇਵਾ ਸਿੰਘ, ਬੀਬੀ ਇਦਰਜੀਤ ਕੌਰ ਅਤੇ ਹੋਰ। 

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਪੰਚ ਕੁਲਵਿੰਦਰ ਬਾਘਾ ਵਲੋਂ ਪੰਜਾਬ, ਪਿੰਡ ਬੋਲੀਨਾ ਅਤੇ ਇਲਾਕੇ ਦੀ ਬੇਹਤਰੀ ਤੇ ਤਰੱਕੀ ਲਈ ਕੀਤੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਦ੍ਰਿਸ਼ਟੀ ਪੰਜਾਬ ਫਾਉਂਡੇਸ਼੍ਵ ਵਲੋਂ ਵਾਤਾਵਰਨ ਪ੍ਰੇਮੀ ਅਤੇ ਪਦਮ ਸ਼੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਪਦਮ ਸ਼੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਪਦਮ ਸ਼੍ਰੀ ਬੀਬੀ ਇੰਦਰਜੀਤ ਕੌਰ ਵਲੋਂ ਉਨ੍ਹਾਂ ਨੂੰ ਫਖਰ-ਏ-ਪੰਜਾਬ ਦੇ ਐਵਾਰਡ ਨਾਲ ਵਿਸ਼ੇਸ਼ ਤੋਰ ਸਨਮਾਨਿੱਤ ਕੀਤਾ ਗਿਆ। ਜਿਕਰਯੋਗ ਹੈ ਕਿ ਸਰਪੰਚ ਕੁਲਵਿੰਦਰ ਬਾਘਾ ਵਲੋਂ ਖੂਨਦਾਨ ਮਹਾਂਦਾਨ ਦੇ ਖੇਤਰ ਵਿੱਚ ਲੋ੍ਹੜਵੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨ ਲਈ, ਕਰੋਨਾ ਕਾਲ ਮੌਕੇ ਪਿੰਡ ਬੋਲੀਨਾ ਅਤੇ ਇਲਾਕੇ ਦੇ ਬੈਂਕ, ਸਕੂਲ, ਥਾਣਾ, ਏ.ਟੀ.ਐਮ ਨੂੰ ਸੈਨੇਟਾਈਜ਼ ਕਰਨ ਅਤੇ ਪਿੰਡ ਬੋਲੀਨਾ ਵਿੱਚ ਫੂਡ ਬੈਂਕ ਬਣਾ ਕੇ ਪਿੰਡ ਵਾਸੀਆਂ ਨੂੰ ਰਾਸ਼ਨ ਮੁਹੱਈਆਂ ਕਰਵਾਇਆ। ਉਨ੍ਹਾਂ ਨੇ ਕੋਰੋਨਾ ਕਾਲ ਮੌਕੇ ਪਿੰਡ ਬੋਲੀਨਾ ਅਤੇ ਇਲਾਕੇ ਨੂੰ 100% ਵੈਕਸੀਨੇਟਿਡ ਕੀਤਾ। ਸਰਪੰਚ ਕੁਲਵਿੰਦਰ ਬਾਘਾ ਨੇ ਪਿੰਡ ਬੋਲੀਨਾ ਵਿੱਚ ਜਿਥੇ ਖੇਡ ਮੈਦਾਨ ਨੂੰ ਹੋਰ ਸੁੰਦਰਤਾ ਪ੍ਰਦਾਨ ਕਰਵਾਈ ਉਥੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸੀ ਲਈ ਸੀਚੇਵਾਲ ਮਾਡਲ ਅਤੇ ਪਿੰਡ ਦੀਆਂ ਧੀਆਂ ਲਈ ਕੰਪਿਊਟਰ ਸੈਂਟਰ, ਸਿਲਾਈ ਸੈਂਟਰ ਦਾ ਖੋਲਿਆ। ਇਹ ਐਵਾਰਡ ਮਿਲਣ ਤੇ ਸਰਪੰਚ ਕੁਲਵਿੰਦਰ ਬਾਘਾ ਨੇ ਕਿਹਾ ਮੈਂ ਆਪਣੇ ਪਿੰਡ ਬੋਲੀਨਾਂ ਅਤੇ ਇਲਾਕੇ ਦੀ ਬੇਹਤਰੀ ਲਈ ਦਿਨ ਰਾਤ ਇੱਕ ਕਰਾਂਗਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਇਲਾਕੇ ਦੇ ਲੋਕਾਂ ਨੂੰ ਹਰ ਵੇਲੇ ਮਿਲਣਗੀਆਂ।



No comments:

Post a Comment