Sunday, 5 December 2021

ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਇਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ- ਡਾਕਟਰ ਖੇੜਾ


ਕਾਨਤਾ ਰਾਣੀ ਬਣੀ ਸਟੇਟ ਉਪ ਪ੍ਰਧਾਨ ਇਸਤਰੀ ਵਿੰਗ ਪੰਜਾਬ

ਪਟਿਆਲਾ/ਜਲੰਧਰ (ਦਮਨਜੀਤ ਸਿੰਘ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਦੀ ਇੱਕ ਵਿਸ਼ੇਸ਼ ਮੀਟਿੰਗ ਅਰੁਣ ਕੁਮਾਰ ਅਰਣੀ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾ. ਰਾਮ ਜੀ ਲਾਲ ਰਿਟਾਇਰ ਐਸ.ਐਸ.ਪੀ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਚੀਮਾ ਕੌਮੀ ਮੀਤ ਪ੍ਰਧਾਨ ਇਸਤਰੀ ਵਿੰਗ, ਅਮਰਜੀਤ ਸਿੰਘ ਸੇਠੀ ਕੌਮੀ ਸਲਾਹਕਾਰ ਆਰ.ਟੀ.ਆਈ ਸੈਲ, ਜਸਵਿੰਦਰ ਕੌਰ ਕੌਮੀ ਸਕੱਤਰ ਇਸਤਰੀ ਵਿੰਗ ਅਤੇ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਸਥਾ ਵੱਲੋਂ ਕਾਨਤਾ ਰਾਣੀ ਨੂੰ ਸੂਬਾ ਉਪ ਪ੍ਰਧਾਨ ਇਸਤਰੀ ਵਿੰਗ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ  ਨੂੰ ਵਧਾਈ ਦਿੱਤੀ ਅਤੇ ਦੇਸ਼ ਅੰਦਰ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰ ਕੇ ਸਮਾਜ ਨੂੰ ਖੁਸ਼ਹਾਲ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਇਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ। ਜਲਦੀ ਹੀ ਜ਼ਿਲ੍ਹਾ ਭਰ ਵਿੱਚ ਸਨਮਾਨ ਸਮਾਰੋਹ ਕਰਵਾਏ ਜਾਣਗੇ ਅਤੇ ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦੀ ਜਾਗਰੂਕ ਕੀਤਾ ਜਾਵੇਗਾ। ਡਾਕਟਰ ਖੇੜਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਮਨੁੱਖੀ ਅਧਿਕਾਰ ਮੰਚ ਪਟਿਆਲਾ ਸ਼ਹਿਰ ਵਿੱਚ ਧੀਆਂ ਦੀ ਲੋਹੜੀ ਮਨਾਉਂਦਾ ਆ ਰਿਹਾ ਹੈ। ਇਸ ਸਾਲ ਵੀ ਮਨੁੱਖੀ ਅਧਿਕਾਰ ਮੰਚ ਵੱਲੋਂ ਵੱਡੇ ਪੱਧਰ ਤੇ ਪਹਿਲਾਂ ਦੀ ਤਰ੍ਹਾਂ ਆਮ ਲੋਕਾਂ ਦੀ ਮੱਦਦ ਨਾਲ ਇੱਕ ਕਮੇਟੀ ਬਣਾ ਕੇ ਮਨਾਈ ਜਾਵੇਗੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਕੌਰ ਗਿੱਲ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਜ਼ਿਲ੍ਹਾ ਚੇਅਰਪਰਸਨ ਇਸਤਰੀ ਵਿੰਗ ਪੂਨਮ ਸਿੱਧੂ, ਪਰੇਮ ਸੇਠੀ ਜਿਨ੍ਹਾਂ ਜਨਰਲ ਸਕੱਤਰ, ਹਰਭਜਨ ਕੌਰ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਕਿਰਨਦੀਪ ਕੌਰ,ਅਮਰਜੀਤ ਸਿੰਘ, ਹਰਦੀਪ ਕੌਰ, ਜਸਵੀਰ ਸਿੰਘ ,ਦਰਸ਼ਨ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਸਰਬਜੀਤ ਕੌਰ ਅਤੇ ਅਮਨਦੀਪ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

No comments:

Post a Comment