ਜਲੰਧਰ (ਖ਼ਬਰਸਾਰ ਪੰਜਾਬ ਬਿਊਰੌ)- ਰਾਮਾਂਮੰਡੀ ਹੁਸ਼ਿਆਰਪੁਰ ਰੋਡ ਤੇ ਸਥਿਤ ਪਿੰਡ ਜੌਹਲਾਂ ਦੇ ਸਵਾਗਤੀ ਗੇਟ ਤੋਂ ਲੈ ਕੇ ਪਿੰਡ ਨੌਲੀ ਤੱਕ ਸੰਬੰਧਿਤ ਵਿਭਾਗ ਵੱਲੋਂ ਬਣਾਈ ਜਾ ਰਹੀ ਸੜਕ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਅਤੇ ਸਹੀ ਢੰਗ ਨਾਲ ਨਾ ਬਨਾਉਣ ਨੂੰ ਲੈ ਕੇ ਸਰਕਲ ਪਤਾਰਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਪਿੰਡ ਪਤਾਰਾ, ਨੰਗਲ ਫਤਿਹ ਖਾਂ, ਬਡਿਆਣਾ, ਨੌਲੀ, ਜੈਤੇਵਾਲੀ ਅਤੇ ਹੋਰ ਲਾਗਲੇ ਪਿੰਡਾਂ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਦੱਸਿਆ ਕਿ ਇਹ ਸੜਕ ਦਾ ਨਿਰਮਾਣ ਰਾਤ ਵੇਲੇ ਕੀਤਾ ਜਾ ਰਿਹਾ ਹੈ ਅਤੇ ਮਿੱਟੀ ਉੱਪਰ ਹੀ ਬੱਜ਼ਰੀ ਪਾਈ ਜਾ ਰਹੀ ਹੈ। ਜਿਸ ਵਿੱਚ ਬਹੁਤ ਮਾੜਾ ਮਟੀਰੀਅਲ ਵਰਤਿਆ ਜਾ ਰਿਹਾ ਹੈ ਅਤੇ ਲੁੱਕ ਵੀ ਸਹੀ ਢੰਗ ਨਾਲ ਨਹੀਂ ਪਾਈ ਜਾ ਰਹੀ। ਉਨ੍ਹਾਂ ਦਸਿਆ ਕਿ ਬੱਜਰੀ ਸੜਕ ਤੇ ਖਿਲਰਾ ਪਈ ਹੈ ਅਤੇ ਇਹ ਮੁੱਖ ਸੜਕ ਸਰਕਲ ਪਤਾਰਾ ਦੇ ਲਾਗਲੇ ਪਿੰਡਾਂ ਨੂੰ ਜੁੜਦੀ ਹੈ। ਉਨ੍ਹਾਂ ਕਿਹਾ ਮਿੱਟੀ ਵਾਲੀ ਸੜਕ ਦੀ ਸਫਾਈ ਕੀਤੇ ਬਗੈਰ ਹੀ ਉਸਤੇ ਲੁੱਕ ਪਾਏ ਬਗੈਰ ਮਿਕਸ ਬੱਜਰੀ ਪਾਈ ਜਾ ਰਹੀ ਹੈ। ਸੜਕ ਮਾੜੀ ਬਣਾਏ ਜਾਣ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਉਨ੍ਹਾਂ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸੜਕ ਦਾ ਨਿਰਮਾਣ ਚੰਗੇ ਮਟੀਰੀਅਲ ਨਾਲ ਸਹੀ ਤਰੀਕੇ ਨਾਲ ਕਰਵਾਇਆ ਜਾਵੇ। ਇਸ ਮੌਕੇ ਸੰਮਤੀ ਮੈਂਬਰ ਰਜਿੰਦਰ ਸਿੰਘ ਸੋਨਾ ਪਿੰਡ ਪਤਾਰਾ, ਸਾਬਕਾ ਸਰਪੰਚ ਕੁਲਵਰਨ ਸਿੰਘ, ਸਰਪੰਚ ਜਸਵੀਰ ਸਿੰਘ ਨੰਗਲ ਫਤਿਹ ਖਾਂ, ਹਰਜੀਤ ਸਿੰਘ ਪਤਾਰਾ, ਪਿ੍ਰਤਪਾਲ ਸਿੰਘ, ਬੂਟਾ ਸਿੰਘ, ਰਾਮ ਸ਼ਰਮਾਂ, ਸੰਦੀਪ ਕੁਮਾਰ ਵਰਮਾ, ਸੰਦੀਪ ਸਿੰਘ ਪਤਾਰਾ, ਮਦਨ ਲਾਲ, ਸ਼ਮਸ਼ੇਰ ਸਿੰਘ, ਸੋਰਵ ਨੰਨਾ, ਬਲਜਿੰਦਰ ਸਿੰਘ, ਮਨਜੀਤ ਸਿੰਘ, ਰਛਪਾਲ ਸਿੰਘ, ਜਸਵਿੰਦਰ ਸਿੰਘ, ਅਜੇ ਕੁਮਾਰ, ਗੁਰਦੀਪ ਸਿੰਘ, ਹਰਮੀਤ ਸਿੰਘ, ਪਰਮਜੀਤ ਸਿੰਘ, ਸ਼ਾਮ ਸ਼ਰਮਾਂ, ਰਾਜਨ, ਪਰਵਿੰਦਰ ਸਿੰਘ, ਸੁਖਵੀਰ ਸਿੰਘ, ਅਮਨਪ੍ਰੀਤ ਸਿੰਘ, ਗੁਰਕੀਰਤ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਜਦ ਇਸ ਮਸਲੇ ਸਬੰਧੀ ਐਸ.ਡੀ.ਓ ਰਾਕੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜੋ ਠੇਕੇਦਾਰ ਨੇ ਰਾਤ ਵੇਲੇ ਕੰਮ ਗਲਤ ਕੀਤਾ ਹੈ। ਉਹ ਬੰਦ ਕਰਵਾ ਦਿਤਾ ਹੈ ਅਤੇ ਉਹ ਕੰਮ ਮੁੱੜ ਦੁਬਾਰਾ ਚੰਗੇ ਤਰੀਕੇ ਨਾਲ ਕਰਵਾਇਆ ਜਾਵੇਗਾ ਅਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।
No comments:
Post a Comment