Saturday, 4 December 2021

ਗਾਇਕਾ ਨੇਹਾ ਦੀ ਮਨਮੋਹਣੀ ਅਵਾਜ਼ ’ਚ ਗੀਤ,‘ਮਾਈ ਡਰੀਮ’ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਪਿਆਰ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 4 ਦਸੰਬਰ, 2021
: ਲਾਂਬਾ ਪ੍ਰੋਡਕਸ਼ਨ ਵੱਲੋਂ ਪ੍ਰਸਿੱਧ ਗੀਤਕਾਰ ਸ੍ਰੀ ਸੁਰਿੰਦਰ ਜੱਕੋਪੁਰੀ ਦੇ ਲਿਖੇ ਗੀਤ, ‘ਮਾਈ ਡਰੀਮ’ ਨੂੰ ਨਵੀਂ ਸੁਰੀਲੀ ਗਾਇਕਾ ਨੇਹਾ ਦੀ ਖੂਬਸੂਰਤ ਅਵਾਜ਼ ਵਿੱਚ ਬੜੀ ਰੂਹ ਤੇ ਮਿਹਨਤ ਨਾਲ ਰਿਕਾਰਡ ਕੀਤਾ ਗਿਆ ਹੈ, ਜਿਸ ਦਾ ਸੰਗੀਤ ਤਿਆਰ ਕੀਤਾ ਹੈ ਐਲ ਕੇ ਮਿਊਜ਼ਿਕ ਨੇ। ਵੀਡੀਓ ਡਾਇਰੈਕਟਰ ਹਰਜਿੰਦਰ ਲਾਂਬਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਰੀਲੀ ਗਾਇਕਾ ਨੇਹਾ ਪੜਾਈ ਦੇ ਨਾਲ-ਨਾਲ ਸੰਗੀਤ ਦੀ ਸਿੱਖਿਆ ਵੀ ਲੈ ਰਹੀ ਹੈ। ਨੇਹਾ ਦਾ ਇਹ ਪਹਿਲਾ ਗੀਤ ਹੈ ਜਿਸਨੂੰ ਸੁਣਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ’ਚ ਇਸ ਗੀਤ ਦਾ ਵੀਡੀਓ ਵੀ ਸ਼ੂਟ ਕੀਤਾ ਜਾਏਗਾ। ਲਾਂਬਾ ਪ੍ਰੋਡਕਸ਼ਨ ਵੱਲੋਂ ਨੇਹਾ ਦੀ ਅਵਾਜ਼ ਵਿੱਚ ਹੋਰ ਗੀਤ ਵੀ ਰਿਕਾਰਡ ਕਰਕੇ ਸਰੋਤਿਆਂ ਦੇ ਰੂ-ਬ-ਰੂ ਬਹੁਤ ਜਲਦ ਹੀ ਕੀਤੇ ਜਾਣਗੇ। ਸਾਨੂੰ ਆਸ ਹੈ ਕਿ ਸੰਗੀਤ ਪ੍ਰੇਮੀ ਨੇਹਾ ਦੀ ਸੁਰੀਲੀ ਅਵਾਜ਼ ’ਚ ਰਿਕਾਰਡ ਸਾਡੇ ਗੀਤਾਂ ਨੂੰ ਪਸੰਦ ਕਰਦੇ ਸਾਨੂੰ ਅੱਗੇ ਵਧਣ ਲਈ ਹੱਲਾ-ਸ਼ੇਰੀ ਦਿੰਦੇ ਰਹਿਣਗੇ।’’  

No comments:

Post a Comment