Monday, 6 December 2021

ਨਬਾਲਗ ਬੱਚਿਆਂ ਨੂੰ ਮੰਗਣ ਤੋਂ ਰੋਕਣ ਲਈ ਐਸ.ਡੀ.ਐਮ ਡੇਰਾ ਬਸੀ ਦਿੱਤਾ ਮੰਗ ਪੱਤਰ

ਚੰਡੀਗੜ੍ਹ (ਖ਼ਬਰਸਾਰ ਪੰਜਾਬ)- ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਟੀਮ ਵੱਲੋਂ ਸਬ ਡਵੀਜ਼ਨ ਡੇਰਾ ਬੱਸੀ ਦੇ ਐਸ.ਡੀ.ਐਮ ਕੁਲਦੀਪ ਬਾਵਾ ਨੂੰ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਗੁਰਵਿੰਦਰ ਕੌਰ ਸੋਡੀ ਅਤੇ ਦੀਪਕ ਗਿੱਲ ਚੇਅਰਮੈਨ ਯੂਥ ਵਿੰਗ ਹਰਿਆਣਾ ਦੀ ਹਾਜ਼ਰੀ ਵਿੱਚ ਸਮਾਜ਼ ਵਿਚੋਂ ਮੰਗਣ ਦੀਆਂ ਭੈੜੀਆਂ ਅਲਾਮਤਾਂ ਨੂੰ ਖ਼ਤਮ ਕਰਨ ਲਈ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ ਮੌਕੇ ਤੇ ਹੀ ਇਸ ਬੁਰਿਆਈ ਨੂੰ ਕੱਢਣ ਲਈ ਅਗਲੇਰੀ ਕਾਰਵਾਈ ਲਈ ਅੱਗੇ ਭੇਜ ਦਿੱਤੀ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਜ਼ੀਰਕਪੁਰ ਵਿੱਚ ਪੁਲ ਦੇ ਥੱਲੇ ਅਤੇ ਮੰਦਿਰ ਦੇ ਨੇੜੇ ਤੇੜੇ ਬੱਚਿਆਂ ਦੇ ਨਾਲ ਵੱਡੀ ਉਮਰ ਦੇ ਲੋਕ ਵੀ ਤੁਹਾਨੂੰ ਮੰਗਦੇ ਦਿਸ ਸਕਦੇ ਹਨ। ਇਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਅਤੇ ਲੋਕਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਰਿੰਕੂ ‌ਲਾਠਰ ਪ੍ਰਧਾਨ ਯੂਥ ਵਿੰਗ ਚੰਡੀਗੜ੍ਹ, ਪਰਮਪਾਲ ਸਿੰਘ ਚੀਫ਼ ਸੈਕਟਰੀ ਐਂਟੀ ਕਰਾਇਮ ਸੈਲ, ਜਤਿੰਦਰਪਾਲ ਸ਼ਰਮਾ ਸੈਕਟਰੀ ਪੰਜਾਬ, ਅਨਿਲ ਕੁਮਾਰ ਕੌਸ਼ਲ ਚੇਅਰਮੈਨ ਡੇਰਾ ਬੱਸੀ, ਰਾਜੇਸ਼ ਪਟਿਆਲ ਮੀਤ ਪ੍ਰਧਾਨ, ਮਲਕੀਤ ਕੌਰ ਅਤੇ ਵਰਿੰਦਰ ਕੁਮਾਰ ਸ਼ਰਮਾ ਆਦਿ ਵੀ ਮੰਗ ਪੱਤਰ ਦੇਣ ਵੇਲੇ ਹਾਜ਼ਰ ਸਨ।

No comments:

Post a Comment