Wednesday, 1 December 2021

ਕਿਸਾਨ ਪਰਿਵਾਰ ਤੇ ਅਧਾਰਤ ਇਹ ਸ਼ਾਟ ਫਿਲਮ (ਕਰਜਾ) ਹੋ ਗਈ ਰਲੀਜ਼ ਬਿੱਟੂ ਮਾਨ ਫ਼ਿਲਮਜ਼

ਕਿਸਾਨ ਪਰਿਵਾਰ ਤੇ ਅਧਾਰਤ ਇਹ ਸ਼ਾਟ ਫਿਲਮ (ਕਰਜਾ) ਹੋ ਗਈ ਰਲੀਜ਼ ਬਿੱਟੂ ਮਾਨ ਫ਼ਿਲਮਜ਼

ਕਰਜੇ ਹੇਠਾਂ ਦੱਬੇ ਕਿਸਾਨ ਪਰਿਵਾਰ ਤੇ ਅਧਾਰਤ ਇਹ ਸ਼ਾਟ ਫਿਲਮ ਕਰਜਾ
2 ਦਸੰਬਰ ਨੂੰ ਹੋ ਰਹੀ ਰਲੀਜ਼, ਬਿੱਟੂ ਮਾਨ ਫ਼ਿਲਮਜ਼
ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ- ਸ਼ਾਟ ਫਿਲਮ ਕਰਜਾ ਦੇ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਫਿਲਮ ਇਕ ਕਿਸਾਨ ਪਰਿਵਾਰ ਤੇ ਅਧਾਰਤ ਹੈ ਜਦੋ ਕੋਈ ਵੀ ਕੋਈ ਆਮ ਪਰਿਵਾਰ ਕਰਜ਼ੇ ਦੇ ਬੋਝ ਥੱਲੇ ਆ ਜਾਂਦਾ ਤੇ ਉਸਦਾ ਆਪਣਾ ਹੀ ਪਰਿਵਾਰ ਉਸ ਦਾ ਸਾਥ ਛੱਡ ਦਿੰਦਾ ਹੈ, ਫੇਰ ਉਸ ਆਮ ਇਨਸਾਨ ਨੂੰ ਮੌਤ ਤੋਂ ਬਗੈਰ ਹੋਰ ਕੋਈ ਵੀ ਰਸਤਾ ਨਹੀਂ ਲੱਭਦਾ ਕਿਉਂਕਿ ਪਰਵਾਰ ਹੀ ਇਨਸਾਨ ਦਾ ਸਹਾਰਾ ਹੁੰਦਾ ਹੈ ਇਹ ਫਿਲਮ ਇਕ ਆਮ ਪਰਿਵਾਰ ਦੀ ਕਹਾਣੀ ਹੈ। ਇਸ ਫਿਲਮ ਦੇ ਐਕਟਰ ਸੁਖਬੀਰ ਸਿੰਘ ਬਾਠ, ਮਨਜੀਤ ਕੌਰ ਅਮਰੀਕ ਜੱਸਲ ਬਾਵਾ ਬਰਾੜ ਹੰਨੀ ਪ੍ਰਿੰਸ ਰਾਮ ਖੂੰਡੇ ਵਾਲਾ ਦੀਪਾ ਚੱਕ ਵਾਲਾ ਜਸਲੀਨ ਕੌਰ ਅੰਬਿਕਾ ਡੋਗਰਾ ਗੁਰਸਿਮਰਨਜੀਤ ਕੌਰ ਦਲਜੀਤ ਸਿੰਘ ਜੁਗਦੀਪ ਮਨੋਹਰ ਧਾਲੀਵਾਲ ਇਸ ਕਲਾਕਾਰਾਂ ਨੇ ਬਹੁਤ ਹੀ ਅੱਛੀ ਪਰਫੌਰਮੰਸ ਕੀਤੀ ਹੈ। 
ਇਸ ਫਿਲਮ ਰਾਇਟ ਪਰਿਤਪਾਲ ਮਹਾਰਾਣਾ, ਰਾਮ ਖੂੰਡੇ ਵਾਲਾ ਹੈ ਇਸ ਫਿਲਮ ਦੇ ਗੀਤਕਾਰ ਸੁਖਵਿੰਦਰ ਸਿੰਘ ਅਟਵਾਲ ਇਸ ਫ਼ਿਲਮ ਦੇ ਸੰਗੀਤਕਾਰ ਤੇ ਬੈਗ੍ਰਾਉਂਡ ਮਿਊਜ਼ਿਕ ਅਮਨ strings ਦਾ ਹੈ ਅਤੇ ਇਸ ਫਿਲਮ ਪਲੇਅਬੈਕ ਸਿੰਗਰ ਅਮਰੀਕ ਜੱਸਲ ਹੈ। ਇਸ ਫਿਲਮ ਦੇ ਪ੍ਰੋਡਿਊਸਰ ਜੇ.ਜੇ ਪ੍ਰੋਡਕਸ਼ਨ ਹਾਊਸ ਹੈ ਇਸ ਫਿਲਮ ਦੀ ਪੇਸ਼ਕਸ਼ ਐਚ.ਆਰ.ਪੀ ਇੰਟਰਪ੍ਰਾਈਜ਼ ਤੇ ਸੁਰਜੀਤ ਜੀਤਾ ਕਨੇਡਾ ਵਾਲੇ ਦੀ ਹੈ। ਇਸ ਫਿਲਮ ਦੇ ਡਾਇਰੈਕਟਰ ਡਾਇਲੋਗ ਰਾਇਟਰ ਬਿੱਟੂ ਮਾਨ ਫ਼ਿਲਮਜ਼ ਹੈ। ਸਪੈਸ਼ਲ ਧੰਨਵਾਦ ਇੰਟਰਨੈਸ਼ਨਲ ਰੈਸਲਰ ਦਾ ਗ੍ਰੇਟ ਖਲੀ ,ਪੌਪ,ਗਾਇਕ ਮੀਕਾ ਸਿੰਘ ,ਜਿੰਦ ਗਿੱਲ ਅਮਰੀਕਾ ਬਲਵਿੰਦਰ ਸਿੰਘ ਸੁਲਤਾਨੀ ਕੁਵੈਤ, ਸੁਰਿੰਦਰ ਕੁਮਾਰ ਚੰਡੀਗੜ੍ਹ ਪੁਲਿਸ ਪੀਂਦਾ ਦੀਪ ਨਗਰ ਵਾਲ਼ਾ ਬਿੱਟੂ ਮਾਨ ਨੇ ਦੱਸਿਆ ਕਿ ਇਹ ਫਿਲਮ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਵੇਗੀ ਕਿਉਂਕਿ ਇਹ ਫਿਲਮ ਪੰਜਾਬ ਦੇ ਹਰ ਪਰਿਵਾਰ ਦੀ ਕਹਾਣੀ ਹੈ। 

No comments:

Post a Comment