ਚੰਡੀਗੜ (ਪ੍ਰੀਤਮ ਲੁਧਿਆਣਵੀ), 1 ਦਸੰਬਰ, 2021: ਨਾਮਵਰ ਕਵਿੱਤਰੀ ਤੇ ਕਹਾਣੀਕਾਰਾ ਮਨਦੀਪ ਰਿੰਪੀ ਨੇ ਕਹਾਣੀ ਮੁਕਾਬਲੇ ਦੀ ਜੱਜਮੈਂਟ ਕਰਨ ਉਪਰੰਤ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ, ‘‘ਦੁਆਵਾਂ ਵਿੱਚ ਐਨੀ ਤਾਕਤ ਹੁੰਦੀ ਹੈ ਕਿ ਕਈ ਵਾਰ ਜਿਨਾਂ ਖੁਸ਼ੀਆਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਉਹ ਖੁਸ਼ੀਆਂ ਆਪ ਮੁਹਾਰੇ ਸਾਨੂੰ ਗਲਵੱਕੜੀ ਪਾ ਇੰਝ ਮਿਲਦੀਆਂ ਹਨ ਕਿ ਅਸੀਂ ਹੈਰਾਨ ਰਹਿ ਜਾਂਦੇ ਹਾਂ। ਲਾਕਡਾਊਨ ਦੌਰਾਨ ਨੰਨੇ ਮੁੰਨੇ ਬੱਚਿਆਂ ਦੀ ਮਾਸੂਮ ਜਿਹੀ ਮੰਗ ’ਤੇ ਸਿਰਜੀਆਂ ਕਹਾਣੀਆਂ ਨੇ ਮੈਨੂੰ ਜੋ ਮਾਣ ਦਿੱਤਾ ਹੈ ਉਸ ਨੂੰ ਬਿਆਨ ਕਰਨ ਲਈ ਅੱਜ ਬਹੁਤ ਜੱਦੋ-ਜਹਿਦ ਕਰਨ ’ਤੇ ਵੀ ਮੈਨੂੰ ਸ਼ਬਦਾਂ ਦੀ ਥੋੜ ਮਹਿਸੂਸ ਹੋ ਰਹੀ ਹੈ। ਅੱਜ ‘ਪੰਜਾਬੀ ਮਾਹ’ ਨੂੰ ਸਮਰਪਿਤ ਜ਼ਿਲਾ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਵਿੱਚ ਕਹਾਣੀ ਸੁਣਾਉਣ ਵਾਲੇ ਬੱਚਿਆਂ ਦੀ ਜੱਜਮੈਂਟ ਦਾ ਮੈਨੂੰ ਮੌਕਾ ਮਿਲਿਆ। ਬੱਚਿਆਂ ਦੇ ਅੰਦਰ ਠਾਠਾਂ ਮਾਰਦੇ ਉਤਸ਼ਾਹ ਅਤੇ ਹੌਸਲੇ ਨੂੰ ਵੇਖ ਮੈਨੂੰ ਬਹੁਤ ਖੁਸ਼ੀ ਹੋਈ। ਜਦੋਂ ਵੀ ਮੈਨੂੰ ਮਾਣ ਸਨਮਾਨ ਮਿਲਦਾ ਹੈ, ਹਮੇਸ਼ਾ ਇੰਝ ਜਾਪਦਾ ਜਿਵੇਂ ਨਿੱਕੀਆਂ-ਨਿੱਕੀਆਂ ਉਂਗਲਾਂ ਫੜ ਇਹ ਮਾਣ-ਸਨਮਾਨ ਦੁਆਵਾਂ ਦੀਆਂ ਤੰਦਾਂ ਨਾਲ ਪ੍ਰੋਏ ਹੋਏ ਮੇਰੇ ਵੱਲ ਭੱਜੇ ਆਉਂਦੇ ਹੋਣ। ਸੱਚਮੁੱਚ ! ਬੱਚਿਆਂ ਦੀਆਂ ਦੁਆਵਾਂ ਨਾਲ ਪਰਮਾਤਮਾ ਆਪ ਤੁਰਦਾ ਹੈ।’’
No comments:
Post a Comment