ਫਗਵਾੜਾ 1 ਦਿਸੰਬਰ (ਸ਼ਿਵ ਕੋੜਾ) ਸ਼ਹਿਰ ਦੇ ਪ੍ਰਸਿਧ ਸੀਏ ਮੁਕੇਸ਼ ਗੇਰਾ ਦਾ ਨਵਾਂ ਦਫਤਰ ਹੁਸ਼ਿਆਰਪੁਰ ਰੋਡ ਤੇ ਸੁਧੀਰ ਗੈਸ ੲਜੇਂਸੀ ਦੇ ਨਾਲ ਖੁਲ ਗਿਆ ਹੈ। ਮੁਕੇਸ਼ ਗੇਰਾ ਐਂਡ ਐਸੋਸਇਏਟਸ ਦੇ ਨਾਂ ਤੇ ਇਸ ਦਫਤਰ ਦਾ ਉਦਘਾਟਨ ਪ੍ਰਸਿਧ ਧਰਮ ਸ਼ਾਸਤਰੀ ਅਤੇ ਵਿਦਵਾਨ ਪੰਡਿਤ ਦੇਵੀ ਰਾਮ ਸ਼ਰਮਾ ਜੀ ਨੇ ਅਸ਼ੀਰਵਾਦ ਦੇਕੇ ਰੀਬਨ ਕੱਟ ਕੇ ਕੀਤਾ। ਸ਼ਹਿਰ ਦੇ ਕਈ ਮਹਾਨੁਭਾਵ,ਸੀਏ,ਅਕਾਉੰਟੈਂਟ ਅਤੇ ਵਪਾਰਿਕ ਅਦਾਰਿਆ ਦੇ ਲੋਕ ਮੌਜੂਦ ਸਨ। ਪਹਿਲਾ ਪਰਿਵਾਰਿਕ ਮੈਂਬਰਾ ਨੇ ਹਵਨ ਯਗ ਕੀਤਾ ਅਤੇ ਭਗਵਾਨ ਦੇ ਚਰਨਾਂ ਵਿਚ ਸ਼ੀਸ ਨਿਭਾ ਕੇ ਅਸ਼ੀਰਵਾਦ ਲਿਆ। ਇਸ ਮੌਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ,ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਧਰਮਪਤਨੀ ਅਨੀਤਾ ਸੋਮ ਪ੍ਰਕਾਸ਼, ਸੀਏ ਪੀਉਸ਼ ਬਾਂਸਲ ਆਈਪੀਪੀ ਸੀਏ ਐਸੋਸੀਏਸ਼ਨ ਜਲੰਧਰ, ਸੀਏ ਅਸ਼ਵਨੀ ਜਿੰਦਲ ਪੀਪੀ ਸੀਏ ਐਸੋਸੀਏਸ਼ਨ ਜਲੰਧਰ, ਸੀਏ ਰਵਿੰਦਰ ਗੁਲਾਟੀ ਪ੍ਰਧਾਨ ਸੀਏ ਐਸੋਸੀਏਸ਼ਨ ਫਗਵਾੜਾ,ਸੀਏ ਕੁਨਾਲ ਬਾਂਸਲ, ਸੀਏ ਐਮਜੀ ਸ਼ਰਮਾ ਸੁਖਜੀਤ ਸਟਾਰਚ ਮਿਲ ਫਗਵਾੜਾ, ਸੀਏ ਯੋਗੇਸ਼ ਕੁਮਾਰ ਨਵਾਂਸ਼ਹਿਰ, ਯੂਨਾਇਟਡ ਅਕਾਉਂਟੈਂਟ ਐਸੋਸੀਏਸ਼ਨ ਫਗਵਾੜਾ ਦੇ ਦੀਪਕ ਪਾਠਕ, ਮਦਨ ਮੋਹਨ ਖਟੜ,ਦੀਪਤੀ ਘਈ,ਧਰਮੇਂਦਰ ਸੋਨੀ ਲੀਗਲ ਐਡਵਾਈਜਰ, ਸੁਰਿੰਦਰ ਨਾਰੰਗ ਚੇਅਰਮੈਨ ਫਗਵਾੜਾ ਕਲਾਥ ਐਸੋਸਇਏਸ਼ਨ ਆਦਿ ਮੌਜੂਦ ਸਨ। ਸੀਏ ਮੁਕੇਸ਼ ਗੇਰਾ ਅਤੇ ਉਨਾਂ ਦੀ ਧਰਮਪਤਨੀ ਪੂਜਾ ਗੇਰਾ ਨੇ ਆਏ ਮੇਹਮਾਨਾਂ ਦਾ ਸਵਾਗਤ ਕੀਤਾ।
Wednesday, 1 December 2021
ਦਫਤਰ ਦਾ ਉਦਘਾਟਨ ਪੰਡਿਤ ਦੇਵੀ ਰਾਮ ਨੇ ਕੀਤਾ
Subscribe to:
Post Comments (Atom)
No comments:
Post a Comment