ਪਿੰਡ ਮਦਾਰਾ ਵਿੱਚ ਚਾਰ ਦਿਨ ਲਗਾਤਾਰ ਚੱਲੇਗਾ, ਕ੍ਰਿਕਟ ਟੂਰਨਾਂਮੈਂਟ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਯੂਥ ਸਪੋਰਟਸ ਐਂਡ ਹੈਲਥ ਕਲੱਬ ਪਿੰਡ ਮਦਾਰਾ ਜਲੰਧਰ ਵਲੋਂ 21ਵਾਂ ਸ਼ਾਨਦਾਰ ਟੂਰਨਾਂਮੈਂਟ ਪਿੰਡ ਦੀ ਗਰਾਂਉਡ ਵਿੱਚ ਲਗਾਤਾਰ ਚਾਰ ਦਿਨ ਕਰਵਾਇਆ ਜਾ ਰਿਹਾ ਹੈ। ਅੱਜ ਟੂਰਨਾਂਮੈਂਟ ਦੀ ਉਦਘਾਟਨੀ ਰਸਮ ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ (ਉਮੀਦਵਾਰ ਸ਼ੋ.ਅ.ਦਲ/ਬਸਪਾ) ਵਲੋਂ ਰੀਬਨ ਕੱਟ ਕੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਨਿਭਾਈ ਗਈ। ਜਾਣਕਾਰੀ ਦਿੰਦੇ ਸਰਪੰਚ ਸ਼ਤੀਸ਼ ਕਲੇਰ ਮਦਾਰਾ ਨੇ ਦਸਿਆ ਕਿ ਪਿੰਡ ਵਾਸੀਆਂ, ਗ੍ਰਾਮ ਪੰਚਾਇਤ, ਪਤਵੰਤੇ ਸੱਜਣਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਟੂਰਨਾਂਮੈਂਟ ਚਾਰ ਦਿਨ ਲਗਾਤਾਰ ਚੱਲੇਗਾ। ਜਿਸਦੀ ਉਦਘਾਟਨੀ ਰਸਮ ਮੌਕੇ ਪਹਿਲਾ ਮੈਂਚ ਪਿੰਡ ਰਾਏਪੁਰ ਅਤੇ ਧੋਗੜੀ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ ਹੈ। ਉਨ੍ਹਾਂ ਕਿਹਾ ਉਦਘਾਟਨੀ ਰਾਸਮ ਮੌਕੇ ਸਰਕਲ ਜੰਡੂ ਸਿੰਘਾ ਸ਼ੋ.ਅ.ਦਲ ਦੇ ਪ੍ਰਧਾਨ ਪ੍ਰੱਬਜੋਤ ਸਿੰਘ ਢਿੱਲੋਂ ਵੀ ਵਿਸ਼ੇਸ਼ ਤੋਰ ਤੇ ਪੁੱਜੇ। ਉਨ੍ਹਾਂ ਕਿਹਾ ਇਸ ਮੌਕੇ ਬਲਵਿੰਦਰ ਕੁਮਾਰ ਐਡਵੋਕੇਟ ਅਤੇ ਪੱ੍ਰਬਜੋਤ ਸਿੰਘ ਢਿੱਲੋਂ ਪ੍ਰਧਾਨ ਦਾ ਵਿਸ਼ੇਸ਼ ਸਨਮਾਨ ਵੀ ਟੂਰਨਾਂਮੈਂਟ ਪ੍ਰਬੰਧਕਾਂ ਵਲੋਂ ਕੀਤਾ ਗਿਆ। ਇਸ ਮੌਕੇ ਸਰਪੰਚ ਸ਼ਤੀਸ਼ ਕਲੇਰ, ਅਵਤਾਰ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਪੰਚ ਬਸ਼ੀਰ ਮਸੀਹ, ਬਲਦੇਵ ਰਾਜ, ਹੈਰੀ, ਅਸ਼ਵਨੀਂ ਕੁਮਾਰ, ਸਾਹਿਲ, ਚੌਹਾਨ, ਡੇਵਿੱਡ, ਅਖਿੱਲ, ਸੋਹਿਲ, ਤੁਸ਼ਾਰ, ਰਿਪਨ, ਪ੍ਰੀਤ, ਨਿੱਖਲ, ਆਸ਼ੂ, ਜਤਿਨ, ਧਰਮਪ੍ਰੀਤ, ਦਾਨਿਸ਼, ਸਚਿੱਨ ਅਤੇ ਹੋਰ ਨੋਜਵਾਨ ਹਾਜ਼ਰ ਸਨ।
No comments:
Post a Comment