ਪਿੰਡ ਮੁਹੱਦੀਪੁਰ ਵਿੱਚ ਹੋਈਆਂ 8 ਚੋਰੀਆਂ, ਚੋਰ ਸਰਗਰਮ, ਇਲਾਕਾ ਪੁਲਿਸ ਨਰਮ
ਕਰੀਬ 8 ਘਰਾਂ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾਂ, ਚੋਰੀ ਦੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ
ਕਰੀਬ 20 ਦਿਨ ਬੀਤ ਜਾਣ ਅਤੇ ਕੰਪਲੇਟ ਦੇਣ ਦੇ ਵਾਬਜੂਦ ਪਿੰਡ ਮੁਹੱਦੀਪੁਰ ਨਹੀਂ ਪੁੱਜੀ ਇਲਾਕਾ ਪੁਲਿਸ, ਪੰਚਾਇਤ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ
ਵਿਦੇਸ਼ਾਂ ਵਿੱਚ ਰਹਿੰਦੇ ਐਨ.ਆਰ.ਆਈ ਵੀਰਾਂ ਦੇ ਘਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾਂ, ਹੋ ਰਿਹਾ ਪਿੰਡ ਵਾਸੀਆਂ ਭਾਰੀ ਨੁਕਸਾਨ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਥਾਣਾ ਪਤਾਰਾ ਦੇ ਪਿੰਡ ਮੁਹੱਦੀਪੁਰ ਦੀ ਗ੍ਰਾਂਮ ਪੰਚਾਇਚ ਅਤੇ ਪਿੰਡ ਵਾਸੀਆਂ ਵਿੱਚ ਥਾਣਾ ਪਤਾਰਾ ਦੀ ਪੁਲਿਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਕਿ ਪਿੰਡ ਮੁਹੱਦੀਪੁਰ ਵਿੱਚ ਪਿਛਲੇ 20 ਦਿਨਾਂ ਤੋਂ ਲਗਾਤਾਰ ਘਰਾਂ ਵਿੱਚ 8 ਚੋਰੀਆਂ ਹੋ ਚੁੱਕੀਆਂ ਹਨ। ਪਰ ਥਾਣਾ ਪਤਾਰਾ ਤੋਂ ਕੋਈ ਵੀ ਮੁਲਾਜ਼ਮ ਪਿੰਡ ਵਾਸੀਆਂ ਦੀ ਸਾਰ ਲੈਣ ਨਹੀਂ ਪੁੱਜਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਪਿੰਡ ਮੁਹੱਦੀਪੁਰ ਦੇ ਸਰਪੰਚ ਸ਼ਾਮ ਲਾਲ (ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ), ਪੰਚ ਹਰਜੀਤ ਸਿੰਘ, ਪੰਚ ਸੁਰਜੀਤ ਕੁਮਾਰ, ਸੁਨੀਤਾ ਪੰਚ, ਵਿਜੈ ਕੁਮਾਰ, ਪੰਚ ਰੁੱਲਦਾ ਸਿੰਘ, ਬਲਦੇਵ ਸਿੰਘ ਪ੍ਰਧਾਨ ਖਾਨਗਾਹ ਕਮੇਟੀ ਮੁਹੱਦੀਪੁਰ, ਰਾਜ ਕੁਮਾਰ, ਬਾਬਾ ਰਾਮ ਕਿਸ਼ਨ, ਸਤਨਾਮ ਲਾਲ, ਲਖਵਿੰਦਰ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ ਸੁੱਖਾ, ਸੁਖਦੇਵ ਸਿੰਘ ਬਿੱਲਾ ਅਤੇ ਹੋਰ ਪਿੰਡ ਵਾਸੀਆਂ ਨੇ ਦਸਿਆ ਕਿ ਪਿੰਡ ਦੇ ਸੁਰਜੀਤ ਸਿੰਘ ਕਾਮਰੇਡ ਦੇ ਘਰ ਤਿੰਨ ਵਾਰ ਚੋਰੀ ਹੋਈ ਹੈ ਚੋਰ ਘਰ ਵਿਚੋਂ ਟੂਟੀਆਂ, ਪੱਖਾ, ਹੀਟਰ, ਕੂਕਰ, ਸਿੰਲਡਰ, ਪਾਣੀ ਰੀਡਿੰਗ ਕਰਨ ਵਾਲੇ ਮੀਟਰ, ਭਾਂਡੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਅਤੇ ਪਿੰਡ ਦੇ ਗੁਰਦੇਵ ਸਿੰਘ, ਅਵਤਾਰ ਸਿੰਘ, ਸੁਲਿੰਦਰ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਆਦਿ ਦੇ ਘਰਾਂ ਵਿੱਚ ਵੀ ਚੋਰੀ ਹਈ ਹੈ ਅਤੇ ਚੋਰ ਕਾਫੀ ਸਮਾਨ ਚੋਰੀ ਕਰਕੇ ਲੈ ਗਏ ਹਨ। ਇਨ੍ਹਾਂ ਪਿੰਡ ਮੁਹੱਦੀਪੁਰ ਦੇ ਪਤਵੰਤੇ ਸੱਜਣਾਂ ਨੇ ਦਸਿਆ ਕਿ ਪਿੰਡ ਵਿੱਚ ਚੋਰੀਆਂ ਦਾ ਲਗਾਤਾਰ ਸਿਲਸਿਲਾ ਜਾਰੀ ਹੈ ਅਤੇ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਦਾ ਨੁਕਸਾਨ ਕਰ ਰਹੇ ਹਨ। ਐਡਵੋਕੇਟ ਅਤੇ ਸਰਪੰਚ ਸ਼ਾਮ ਲਾਲ ਨੇ ਕਿਹਾ ਕਿ ਪਿਛਲੇ ਵੀਹ ਦਿਨਾਂ ਤੋਂ ਇਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਪਰ ਪਤਾਰਾ ਪੁਲਿਸ ਨੂੰ ਸੂਚਿਤ ਕਰਨ ਦੇ ਵਾਬਜੂਦ ਪੁਲਿਸ ਪਿੰਡ ਵਾਸੀਆਂ ਦੀ ਸਾਰ ਲੈਣ ਨਹੀਂ ਪੁੱਜੀ। ਜਦ ਸਾਰਾ ਮਾਮਲਾ ਐਸ.ਐਚ.ਓ ਦੇ ਧਿਆਨ ਵਿੱਚ ਹੈ। ਸ਼ਾਮ ਲਾਲ ਨੇ ਕਿਹਾ ਇਹ ਚੋਰ ਐਨ.ਆਰ.ਆਈ ਵੀਰਾਂ ਦੇ ਘਰਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ। ਉਨ੍ਹਾਂ ਵਲੋਂ ਅਤੇ ਪਿੰਡ ਵਾਸੀਆਂ ਵਲੋਂ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦ ਕਾਬੂ ਕਰਕੇ ਅਤੇ ਸਖਤ ਕਾਰਵਾਈ ਕਰਕੇ ਜੇਲ ਦੀਆਂ ਸਲਾਖਾਂ ਪਿਛੇ ਬੰਦ ਕੀਤਾ ਜਾਵੇ।
ਕੁਝ ਘਰਾਂ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ- ਪਿੰਡ ਮੁਹੱਦੀਪੁਰ ਵਿੱਚ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਦਾ ਵਾਧਾ ਹੋਣ ਕਰਕੇ ਪਿੰਡ ਦੇ ਘਰਾਂ ਵਿੱਚ ਕਈ ਲੋਕਾਂ ਨੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਤਾਂ ਜੋ ਚੋਰੀ ਕਰਨ ਵਾਲੇ ਚੋਰਾਂ ਤੇ ਨਿਗਰਾਨੀ ਰੱਖੀ ਜਾ ਸਕੇ। ਸਰਪੰਚ ਸ਼ਾਮ ਲਾਲ ਨੇ ਕਿਹਾ ਪਿੰਡ ਵਿੱਚ ਐਨ.ਐਰ.ਆਈ ਵੀਰਾਂ ਦੇ ਘਰਾਂ ਵਿੱਚ ਵੀ ਕੈਮਰੇ ਲਗਾਉਣ ਦੀ ਉਨ੍ਹਾਂ ਨੂੰ ਤਕੀਦ ਕੀਤੀ ਜਾਵੇਗੀ।
ਕੀ ਕਿਹਾ ਐਸ.ਪੀ.ਡੀ ਨੇ- ਐਸ.ਪੀ.ਡੀ ਮਨਪ੍ਰੀਤ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਹੁਣੇ ਹੀ ਪਿੰਡ ਵਾਸੀਆਂ ਸਾਰ ਲਈ ਜਾਵੇਗੀ ਅਤੇ ਚੋਰੀਆਂ ਸਬੰਧੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਪਿੰਡ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀ ਜਾਂਚ ਕਰਨਗੇ।
.
No comments:
Post a Comment