Wednesday, 3 November 2021

ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਵੱਲੋਂ ਮਾਸਟਰ ਅਜਮੇਰ ਸਿੰਘ ਜੀ. ਡੀ ਪੀ ਈ ਦਾ ਸਨਮਾਨ

 

ਚੰਡੀਗੜ (ਪ੍ਰੀਤਮ ਲੁਧਿਆਣਵੀ)- ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਦੀਵਾਲਾ ਦੇ ਨਾਂ ਨਾਲ ਜਾਣੇ-ਪਛਾਣੇ ਕਲੱਬ ਦੀ ਇਹ ਖ਼ਾਸੀਅਤ ਹੈ ਕਿ ਜਿੱਥੇ ਇਹ ਕਲੱਬ ਨੌਜਵਾਨ ਪੀੜੀ ਨੂੰ ਨਸ਼ਿਆਂ ਆਦਿ ਤੋਂ ਦੂਰ ਰੱਖਣ ਅਤੇ ਉਨਾਂ ਨੂੰ ਖੇਡ-ਖੇਤਰ ਨਾਲ ਜੋੜਨ ਲਈ ਸਰਗਰਮ ਭੂਮਿਕਾ ਨਿਭਾ ਰਿਹਾ ਹੈ, ਉਥੇ ਖੇਡ-ਖੇਤਰ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕਰਦਿਆਂ ਉਨਾਂ ਦੇ ਹੌਸਲੇ ਵੀ ਬੁਲੰਦ ਕਰਦਾ ਆ ਰਿਹਾ ਹੈ। ਇਸੇ ਲੜੀ ਤਹਿਤ ਮਾਸਟਰ ਅਜਮੇਰ ਸਿੰਘ ਜੀ. ਡੀ ਪੀ ਈ ਜਿਨਾਂ ਨੇ ਅਮਰੀਕਾ ਵਿਚ ਹੈਂਬਰ ਦੀ ਖੇਡ ’ਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਉਨਾਂ ਨੂੰ ਪਿੰਡ ਦੀਵਾਲਾ ਵਿਖੇ ਬੜੀ ਸ਼ਾਨੋ-ਸ਼ੌਕਤ ਅਤੇ ਚਾਵਾਂ ਨਾਲ ਸਨਮਾਨਿਤ ਕੀਤਾ ਗਿਆ।


          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਮਾਸਟਰ ਜੀ ਨੂੰ ਸਨਮਾਨਿਤ ਕਰਨ ਦੀ ਰਸਮ ਪ੍ਰਧਾਨ ਸਤਨਾਮ ਸਿੰਘ ਬੜੈਚ, ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਫੋਜੀ, ਖਜਾਨਚੀ ਤਸਵਿੰਦਰ ਸਿੰਘ ਬੜੈਚ, ਮੀਤ ਖਜਾਨਚੀ ਹਰਦੀਪ ਸਿੰਘ ਫੌਜੀ ਅਤੇ ਗੁਰਪ੍ਰੀਤ ਸਿੰਘ ਗੋਪੀ, ਸੁਖਵਿੰਦਰ ਸਿੰਘ, ਡਾ. ਤਰਸੇਮ ਸਿੰਘ, ਗੁਰਦੀਪ ਸਿੰਘ ਗਾਟਾ, ਗੁਰਦੀਪ ਸਿੰਘ ਦੀਪਾ, ਧਰਮਵੀਰ ਸਿੰਘ ਲਾਡੀ, ਪੰਚ ਸੁਖਦੇਵ ਸਿੰਘ ਅਤੇ ਪੰਚ ਪਾਲੀ ਜੀ ਵੱਲੋਂ ਸਮੂਹਿਕ ਤੌਰ ਤੇ ਨਿਭਾਈ ਗਈ। ਇਸ ਮੌਕੇ ’ਤੇ ਪਹਿਲੇ ਸਥਾਨ ਦਾ ਮਾਅਰਕਾ ਮਾਰਨ ਵਾਲੇ ਮਾਸਟਰ ਅਜਮੇਰ ਸਿੰਘ ਜੀ ਨੂੰ ਸਭਨਾ ਨੇ ਇਸ ਅਹਿਮ ਪ੍ਰਾਪਤੀ ਦੀਆਂ ਦਿਲੀ ਮੁਬਾਰਕਾਂ ਦਿੰਦਿਆਂ ਉਨਾਂ ਦੀ ਲੰਮੀ ਉਮਰ, ਸਿਹਤਯਾਬੀ ਅਤੇ ਇਵੇਂ ਹੀ ਲਗਾਤਾਰ ਮੱਲਾਂ ਮਾਰਦਿਆਂ ਆਪਣੇ ਭਾਰਤ ਦੇਸ਼ ਦਾ ਨਾਂ ਦੁਨੀਆਂ ਵਿਚ ਉਚਾ ਕਰਦੇ ਰਹਿਣ ਦੀਆਂ ਸ਼ੁਭ ਕਾਮਨਾਵਾਂ ਵੀ ਕੀਤੀਆਂ।

No comments:

Post a Comment