Wednesday, 3 November 2021

ਸੁਰੀਲੀ ਗਾਇਕਾ ਸੁੱਖਪਰਮ ਦਾ ‘ਚਿੱਟੀਆਂ ਕਲਾਈਆਂ’ ਗੀਤ ਰਿਲੀਜ਼ ਹੋਵੇਗਾ 28 ਅਕਤੂਬਰ ਨੂੰ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 25 ਅਕਤੂਬਰ, 2021
: ਬਹੁਤ ਹੀ ਸੁਰੀਲੀ ਤੇ ਬੁਲੰਦ ਅਵਾਜ ਦੀ ਮਾਲਕਣ ਗਾਇਕਾ ਸੁੱਖਪਰਮ ਦਾ ਸਿੰਗਲ ਟਰੈਕ ‘ਚਿੱਟੀਆਂ ਕਲਾਈਆਂ’ 28 ਅਕਤੂਬਰ ਨੂੰ ਲਾਊਡ ਪੰਜਾਬੀ ਕੰਪਨੀ ਤੋਂ ਜਿੰਦ ਐੱਸ ਢਿੱਲੋਂ ਦੀ ਪੇਸ਼ਕਸ਼ ਹੇਠ ਰਿਲੀਜ ਕੀਤਾ ਜਾਵੇਗਾ। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਗੀਤਕਾਰ ਅਮਰ ਵਿਰਕ ਨੇ ਅਤੇ ਇਸ ਗੀਤ ਦਾ ਮਿਊਜਿਕ ਤਿਆਰ ਕੀਤਾ ਹੈ ਜੱਸੀ ਐਕਸ ਜੀ ਨੇ। ਗੀਤ ਦੀ ਵੀਡੀਉ, ਡਾਇਰੈਕਟਰ ਜਿੰਦਸ ਢਿੱਲੋਂ ਦੁਆਰਾ ਦੁਬਈ ਦੀਆਂ ਖੂਬਸੂਰਤ ਲੋਕੇਸ਼ਨਾਂ ’ਤੇ ਫਿਲਮਾਈ ਗਈ ਹੈ ਤੇ ਮਿਸਟਰ ਐਂਡ ਮਿਸਿਜ ਨਰੂਲਾ ਨੇ ਇਸ ਵੀਡੀਉ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਦੇ ਪ੍ਰੋਡਿਊਸਰ ਹਰਮਨਦੀਪ ਸਿੰਘ ਨੇ ਗੀਤ ਨੂੰ ਵਧੀਆ ਢੰਗ ਨਾਲ ਤਿਆਰ ਕਰਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਗੀਤ ਨੂੰ ਸਾਰੀ ਟੀਮ ਨੇ ਬਹੁਤ ਮੇਹਨਤ, ਲਗਨ ਤੇ ਰੂਹ ਨਾਲ ਤਿਆਰ ਕੀਤਾ ਹੈ। ਇਸ ਲਈ ਸਭ ਨੂੰ ਇਸ ਪ੍ਰੋਜੈਕਟ ਤੋਂ ਬਹੁਤ ਉਮੀਦਾਂ ਹਨ। ਵਾਹਿਗੁਰੂ ਭਲੀ ਕਰੇ, ਤਰੱਕੀਆਂ ਬਖਸ਼ੇ।  

    

No comments:

Post a Comment