ਸਮਾਜ ਸੇਵੀ ਹਰਨੇਕ ਸਿੰਘ ਨੇਕਾ ਤੇ ਹੋਰ ਸਖਸ਼ੀਅਤਾਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਫਗਵਾੜਾ 03 ਨਵੰਬਰ (ਹਰੀਸ਼ ਭੰਡਾਰੀ)- ਸੀਨੀਅਰ ਅਕਾਲੀ ਆਗੂ ਸ. ਜਰਨੈਲ ਸਿੰਘ ਬਾਧ ਦੀ ਨੂੰਹ ਹਰਪ੍ਰੀਤ ਕੌਰ ਵਾਹਦ ਦੇ ਬੀਤੇ ਦਿਨ ਅਚਾਨਕ ਹੀ ਸਦੀਵੀ ਵਿਛੋੜਾ ਦੇ ਜਾਣ ਤੇ ਜਿੱਥੇ ਬਾਧ ਪਰਿਵਾਰ ਨਾਲ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਨੇ ਅਫਸੋਸ ਪ੍ਰਗਟ ਕੀਤਾ ਹੈ, ਉੱਥੇ ਉੱਘੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਹਰਦਾਸਪੁਰ ਨੇ ਅਤੇ ਉਨਾਂ ਦੇ ਪਰਿਵਾਰ ਨੇ ਵੀ ਵਾਹਦ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਫਸੋਸ ਪ੍ਰਗਟ ਕਰਦਿਆ ਹਰਨੇਕ ਸਿੰਘ ਹਰਦਾਸਪੁਰ ਨੇ ਕਿਹਾ ਕਿ ਸਾਡੇ ਪਿਤਾ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਵਾਹਦ ਪਰਿਵਾਰ ਨਾਲ ਪਹਿਲਾਂ ਤੋਂ ਹੀ ਚੰਗੇ ਸਬੰਧ ਰਹੇ ਹਨ ਤੇ ਰਿਸ਼ਤੇਦਾਰੀ ਵੀ ਹੈ। ਇਸ ਗਮਗੀਨ ਘੜੀ ਵਿੱਚ ਦਵਿੰਦਰ ਸਿੰਘ, ਅਜੀਤ ਸਿੰਘ, ਹਰਵਿੰਦਰ ਸਿੰਘ, ਅਮਰੀਕ ਸਿੰਘ, ਰਵਿੰਦਰ ਸਿੰਘ ਬਿੱਟੂ ਹਰਦਾਸਪੁਰ ਆਦਿ ਨੇ ਵੀ ਬਾਧ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।
No comments:
Post a Comment