ਚੰਡੀਗੜ (ਪ੍ਰੀਤਮ ਲੁਧਿਆਣਵੀ), 23 ਅਕਤੂਬਰ, 2021 : ਸਤਰੰਗ ਇੰਟਰਟੇਨਜ ਵੱਲੋਂ ਅੱਜ ਮੁਹਾਲੀ ਵਿਖੇ ਅੰਤਰਰਾਸ਼ਟਰੀ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਤੇ ਕੋ-ਸਿੰਗਰ ਹਰਿੰਦਰ ਹੁੰਦਲ ਦੀ ਸੁਰੀਲੀ ਆਵਾਜ਼ ਵਿਚ ਗਾਇਆ ਲਵ-ਸਟੋਰੀ ’ਤੇ ਅਧਾਰਿਤ ਨਵਾਂ ਗੀਤ, ‘ਯਾਰਾਨਾ’ ਵੱਡੇ ਪੱਧਰ ’ਤੇ ਰੀਲੀਜ ਕੀਤਾ ਗਿਆ। ਗੀਤਕਾਰ ਤੇ ਪ੍ਰੋਡਿਊਸਰ ਹਿੰਮਤ ਸਿੰਘ ਸੱਲਾਂ ਵਾਲਾ ਦੀ ਕਲਮ ਤੋਂ ਉਕਰੇ ਇਸ ਗੀਤ ਦਾ ਵੀਡੀਓ ਫਿਲਮਾਂਕਣ ਪ੍ਰਸਿੱਧ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਵਲੋਂ ਕੀਤਾ ਗਿਆ ਹੈ। ਜਿਸ ਵਿੱਚ ਸੁਰਿੰਦਰ ਛਿੰਦਾ, ਜਸਮੇਰ ਢੱਟ, ਪ੍ਰਵਾਨਾ ਜੀ ਅਤੇ ਪਿੰਕੀ ਮਠਾੜੂ ਦੀ ਅਦਾਕਾਰੀ ਦਾ ਕਮਾਲ ਵੇਖਣ ਯੋਗ ਹੈ। ਇਸ ਦਾ ਸੰਗੀਤ, ਨਾਮਵਰ ਸੰਗੀਤਕਾਰ ਦਵਿੰਦਰ ਕੈਂਥ ਵਲੋਂ ਪੂਰੀ ਮਿਹਨਤ, ਰੂਹ ਅਤੇ ਲਗਨ ਨਾਲ ਤਿਆਰ ਕੀਤਾ ਗਿਆ ਹੈ।
ਇਸ ਗੀਤ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ
ਸੰਗੀਤਕਾਰ ਮਨਜਿੰਦਰ ਤਨੇਜਾ ਫਾਜ਼ਿਲਕਾ ਜੀ ਨੇ ਦੱਸਿਆ ਕਿ ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ, ਦੇ ਨਾਲ-ਨਾਲ
ਸਹਿਯੋਗੀ ਕੁਲਜੀਤ ਸਿੰਘ ਖਾਲਸਾ, ਜਰਨੈਲ ਸਿੰਘ ਤੂਰ ਅਤੇ ਭੱਟੀ ਭੜੀ ਵਾਲਾ ਜੀ ਦੇ ਵਿਸ਼ੇਸ਼ ਸਹਿਯੋਗ ਨਾਲ
ਦਿਵਾਲੀ ਦੇ ਅਵਸਰ ’ਤੇ ਸੰਗੀਤ ਪ੍ਰੇਮੀਆਂ ਲਈ ਇਹ ਇਕ ਵੱਡਾ ਤੋਹਫਾ ਦਿੱਤਾ ਗਿਆ ਹੈ, ਜਿਹੜਾ ਕਿ ਸਰੋਤਿਆਂ / ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਿੱਚ ਪੂਰੀ
ਤਰਾਂ ਕਾਮਯਾਬ ਹੋਵੇਗਾ। ਵਰਨਣ ਯੋਗ ਹੈ ਕਿ ਸੁਰਿੰਦਰ ਸ਼ਿੰਦਾ ਜੀ ਦੀ ਸੁਰੀਲੀ ਤੇ ਦਮਦਾਰ ਅਵਾਜ਼ ਵਿਚ,
‘ਜੱਟ ਜਿਊਣਾ ਮੌੜ’, ‘ਬਾਰੀ ਖੋਲਕੇ ਵਾਹਿਗੁਰੂ ਬੋਲ ਕੇ’
ਅਤੇ ‘ਲੋਕੀਂ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ’ ਆਦਿ ਜਿਹੇ ਅਨੇਕਾਂ ਗੀਤ ਵਿਸ਼ਵ ਪੱਧਰ
’ਤੇ ਧੁੰਮਾਂ ਪਾਉਂਦੇ ਬੱਚੇ-ਬੱਚੇ ਦੀ ਜੁਬਾਨ ਉਤੇ ਚੜੇ ਹੋਏ ਹਨ। ਇਹ ਨਵਾਂ ਗੀਤ, ‘ਯਾਰਾਨਾ’ ਵੀ ਜਰੂਰ
ਸੱਭਿਆਚਾਰਕ ਖੇਤਰ ਵਿਚ ਆਪਣਾ ਨਵਾਂ ਰੰਗ ਜਰੂਰ ਦਿਖਾਏਗਾ।
No comments:
Post a Comment