Tuesday, 2 November 2021

ਮਨੁੱਖੀ ਅਧਿਕਾਰ ਮੰਚ ਵੱਲੋਂ ਹਰੀ ਦੀਵਾਲੀ ਮਨਾਉਣ ਦਾ ਸੱਦਾ


ਮਨੁੱਖੀ ਅਧਿਕਾਰ ਮੰਚ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਬਚਨ ਸਿੰਘ ਸੈਣੀ ਚੇਅਰਮੈਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ  ਇਸ ਮੌਕੇ ਤੇ ਵਿਸ਼ੇਸ ਤੌਰ ਤੇ ਡਾ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਅਤੇ ਰਾਮਜੀ ਲਾਲ ਰਿਟਾਇਰਡ ਐੱਸਐੱਸਪੀ ਸਰਪ੍ਰਸਤ  ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡਾ ਵਾਤਾਵਰਨ ਗੰਧਲਾ ਹੋ ਰਿਹਾ ਹੈ ਉਸ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਇਸ ਕਰਕੇ ਸਾਨੂੰ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ      ਉਨ੍ਹਾਂ ਕਿਹਾ ਕਿ ਪਟਾਕਿਆਂ ਦਾ ਧੂੰਆਂ ਵਾਤਾਵਰਨ ਨੂੰ ਖ਼ਰਾਬ ਕਰਦਾ ਹੈ ਤੇ ਨਾਲ ਹੀ ਮਨੁੱਖੀ ਸਿਹਤ ਲਈ  ਵੀ ਬਹੁਤ ਖ਼ਤਰਨਾਕ  ਹੈ ਉਨ੍ਹਾਂ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਬੂਟੇ ਵੰਡੇ ਅਤੇ ਕਿਹਾ ਕਿ ਸਾਡੀ ਆਕਸੀਜਨ ਦਾ ਲੈਵਲ ਘਟ ਰਿਹਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਇਸ ਮੌਕੇ ਤੇ ਗੁਰਦੀਪ ਸਿੰਘ ਸੈਣੀ,ਹੁਸਨ ਲਾਲ ਸੂੰਢ,ਮੈਡਮ ਪ੍ਰਿਤਪਾਲ ਕੋਰ,ਧਰਮਵੀਰ ਪਾਲ ਹੀਉਂ,  ਰਣਜੀਤ ਔਜਲਾ ਬਾਕਸਰ,ਜੀਤ ਸਿੰਘ ਭਾਟੀਆ, ਗੁਰਪ੍ਰੀਤ ਸਾਧਪੁਰੀ,ਭੁਪਿੰਦਰ ਸਿੰਘ ਝਿੱਕਾ, ਰਣਵੀਰ ਸਿੰਘ ਬਾਹੜਾ,ਅਵਤਾਰ ਸਿੰਘ,ਅਰਜਨ ਦੇਵ, ਕਿਰਪਾਲ ਸਿੰਘ,ਸੁਖਵਿੰਦਰ ਰਾਮ, ਰਘਵੀਰ ਸਿੰਘ, ਲਖਵੀਰ ਰਾਮ ਅਤੇ ਹੋਰ ਹਾਜ਼ਰ ਸਨ

No comments:

Post a Comment