Tuesday, 2 November 2021

ਪੌਦੇ ਲਗਾ ਕੇ ਮਨਾਈ ਵਿਆਹ ਦੀ ਵਰ੍ਹੇਗੰਢ


ਫਗਵਾੜਾ 02 ਨਵੰਬਰ (ਹਰੀਸ਼ ਭੰਡਾਰੀ)- ਵਾਤਾਵਰਣ ਨੂੰ ਬਚਾਉਣ ਲਈ ਤੇ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖਾਂ ਨੂੰ ਲਗਾਉਣਾ ਚਾਹੀਦਾ ਹੈ ਅਤੇ ਰੁੱਖਾਂ ਦਾ ਇਨਸਾਨ ਦੀ ਜਿੰਦਗੀ ਵਿੱਚ ਵਿਸ਼ੇਸ਼ ਮਹੱਤਵ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਦਾਸਪੁਰ ਪਿੰਡ ਦੇ ਸ਼ੌਂਕੀ ਪਾਰਸ ਤੇ ਗੀਤਾ ਨੇ ਆਪਣੇ ਵਿਆਹ ਦੀ 7ਵੀਂ ਵਰੇਗੰਢ ਮੌਕੇ ਰੁੱਖ ਲਗਾਕੇ ਮਨਾਉਦੇਂ ਹੋਏ ਕੀਤਾ ਅਤੇ ਗੀਤਾ ਨੇ ਆਪਣੇ ਜਨਮ-ਦਿਨ ਮੌਕੇ ਤੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਆਪਣੇ ਘਰ ਵਿੱਚ ਇੱਕ ਰੁੱਖ ਅਤੇ 6 ਫੁੱਲ ਵਾਲੇ ਪੌਦੇ ਵੀ ਲਗਾਏ। ਇਸ ਤਰ੍ਹਾਂ ਉਹ ਹਰ ਸਾਲ ਕਰਦੇ ਆ ਰਹੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਹਰ ਮਨੁੱਖ ਇਸੇ ਤਰ੍ਹਾਂ ਕਰੇ ਤਾਂ ਹਰ ਸਾਲ ਕਰੋੜਾਂ ਰੁੱਖ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰੁੱਖ ਹਨ ਤਾਂ ਮਨੁੱਖ ਹਨ, ਇਨ੍ਹਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ ,ਕਿਉਕਿ ਰੁੱਖਾਂ ਦੀ ਸਾਡੀ ਜ਼ਿੰਦਗੀ ਨਾਲ ਸੱਚੀ ਮਿੱਤਰਤਾ ਹੈ।   ਇਹ ਸਾਨੂੰ ਬਿਲਕੁਲ ਮੁਫਤ ਆਕਸੀਜ਼ਨ ਦਿੰਦੇ ਹਨ। ਜ਼ਿਕਰਯੋਗ ਹੈ ਕਿ ਇਨਾਂ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਵੀ ਵਾਤਾਵਰਣ ਪ੍ਰੇਮੀ ਹਨ ਅਤੇ ਹਰ ਖੁਸ਼ੀ ਦੇ ਮੌਕੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਆਪਣੇ ਵੱਲੋਂ ਪੌਦੇ, ਲਗਾਉਣ ਵਰਗੇ ਉਪਰਲੇ ਕਰਦੇ ਆ ਰਹੇ ਹਨ। ਇਸ ਮੌਕੇ ਇਨਾਂ ਨੇ ਸਾਰਿਆਂ  ਨੂੰ ਹੀ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਗੁਜਾਰਿਸ਼ ਕੀਤੀ ਹੈ। 

No comments:

Post a Comment