Sunday, 31 October 2021

ਸੰਤ ਰਤਨ ਦਾਸ ਜੀ ਦੀ ਨਿੱਘੀ ਯਾਦ ਵਿੱਚ ਸਲਾਨਾਂ ਸਮਾਗਮ ਕਰਵਾਏ


ਊਨਾ/ਪੋਲੀਆਂ  (ਖ਼ਬਰਸਾਰ ਪੰਜਾਬ)- ਡੇਰਾ ਬ੍ਰਹਮਲੀਨ ਸੰਤ ਸ਼ਿੰਗਾਰਾ ਰਾਮ ਜੀ, ਸੰਤ ਰਤਨ ਦਾਸ ਜੀ, ਡੇਰਾ ਸ੍ਰੀ ਨਿਊ ਰਤਨਪੁਰੀ ਪਿੰਡ ਪੋਲੀਆਂ ਜਿਲ੍ਹਾ ਊਨਾਂ ਵਿਖੇ ਸੰਤ ਰਤਨ ਦਾਸ ਮਹਾਰਾਜ ਦੇ ਸਾਲਾਨਾਂ ਸਮਾਗਮ ਮੁੱਖ ਗੱਦੀ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ (ਪਿੰਡ ਬੋਲੀਨਾ) ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਪਹਿਲਾ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਵਿਸ਼ੇਸ਼ ਤੋਰ ਤੇ ਪੁੱਜੇ, ਸੰਤ ਪਰਮਜੀਤ ਦਾਸ ਜੀ ਨਗਰ ਵਾਲੇ, ਸੰਤ ਰਾਮ ਸਰੂਪ ਗਿਆਨੀ ਜੀ ਅਤੇ ਸੰਗਤਾਂ ਵਲੋਂ ਸਾਂਝੇ ਤੋਰ ਤੇ ਨਿਭਾਈ ਗਈ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਕਰਵਾਏ ਗਏ ਸੰਤ ਸਮਾਗਮ ਵਿੱਚ ਸੰਤ ਨਿਰਮਲ ਦਾਸ ਜੀ ਬਾਬੇ ਜੌੜੇ ਵਾਲੇ, ਸੰਤ ਪਰਮਜੀਤ ਦਾਸ ਜੀ ਨਗਰ ਵਾਲੇ, ਸੰਤ ਸੁਰਿੰਦਰ ਦਾਸ ਜੀ ਖੁਰਾਲਗ੍ਹੜ ਸਾਹਿਬ ਵਾਲੇ, ਸੰਤ ਕਰਮ ਚੰਦ ਜੀ ਖੁਰਾਲਗ੍ਹੜ ਸਾਹਿਬ, ਸੰਤ ਅਸ਼ੋਕ ਕੁਮਾਰ ਜਲੰਧਰ ਵਾਲੇ, ਬਾਬਾ ਜਗਦੇਵ ਸਿੰਘ ਬੋਲੀਨਾ, ਸੰਤ ਮਹਿੰਦਰਪਾਲ ਜੀ, ਸੰਤ ਜਗੀਰ ਸਿੰਘ ਜੀ, ਬਾਬਾ ਅਓੁਗੜ ਨਾਥ ਜੀ, ਸੰਤ ਅਜਮੇਰ ਸਿੰਘ, ਸੰਤ ਜੰਡੋਲੀ ਜੀ, ਸੰਤ ਬਲਵੀਰ ਦਾਸ ਜੀ, ਜਥੇਦਾਰ ਦਲਜੀਤ ਸਿੰਘ ਸੋਡੀ ਸੰਗਤਾਂ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ ਅਤੇ ਉਨ੍ਹਾਂ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀ ਨਿਹਾਲ ਕੀਤਾ। ਡੇਰੇ ਵਿਖੇ ਪੁੱਜੀਆਂ ਸੰਗਤਾਂ ਨੂੰ ਰਾਗੀ ਭਾਈ ਪਰਮਜੀਤ ਸਿੰਘ ਅਤੇ ਲਾਡੀ ਬੋਲੀਨਾ ਵਲੋਂ ਸਤਿਗੁਰੂ ਰਵਿਦਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਰਸਭਿੰਨੇ ਕੀਰਤਨ ਰਾਹੀ ਨਿਹਾਲ ਕੀਤਾ। ਇਸ ਮੌਕੇ ਗੱਦੀਨਸ਼ੀਨ ਸੰਤ ਰਾਮ ਸਰੂਪ ਗਿਆਨੀ ਜੀ ਨੇ ਸਰਬੱਤ ਸੰਗਤਾਂ ਨੂੰ ਸਮਾਗਮ ਵਿੱਖੇ ਪੁੱਜਣ ਤੇ ਜੀ ਆਇਆ ਆਖਿਆ ਉਥੇ ਵੱਡਿਆਂ ਦਾ ਸਤਿਕਾਰ ਕਰਨ ਅਤੇ ਬਚਿਆਂ ਨੂੰ ਉਚੇਰੀ ਵਿਦਿਆ ਪ੍ਰਦਾਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਲੋਂ ਸਮਾਗਮ ਵਿੱਚ ਪੁੱਜੇ ਨੰਨੇ ਬਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਭੇਟ ਕਰਦੇ ਹੋਏ ਵਿਦਿਆ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਸਲਾਨਾਂ ਸਮਾਗਮ ਦੌਰਾਨ ਦਿਲਬਰ ਸਿੰਘ ਪ੍ਰਧਾਨ ਗੁਰੂ ਰਵਿਦਾਸ ਸੈਨਾ ਪੰਜਾਬ ਉਚੇਚੇ ਤੋਰ ਤੇ ਪੁੱਜੇ। ਸਟੇਜ ਸਕੱਤਰ ਦੀ ਭੂਮਿਕਾ ਵਿਜੈ ਕੁਮਾਰ ਬੋਲੀਨਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਬਾਘਾ ਪਰਿਵਾਰ ਦੇ ਕੁਲਦੀਪ ਚੰਦ, ਅਗਮਲ ਰਾਏ, ਜੈ ਪਾਲ, ਸਤਪਾਲ, ਮੁਕੇਸ਼, ਜੋਗੇਸ਼, ਦਵਿੰਦਰ, ਮੁਨੀਸ਼, ਬਬਲੂ, ਰਜਿੰਦਰ ਕੁਮਾਰ, ਗਗਨ, ਗੋਪੀ, ਪੰਚ ਕਿਰਨ ਅਰੌੜਾ ਬੋਲੀਨਾ, ਬੁੱਧ ਰਾਮ, ਹੈਪੀ, ਗੋਗੀ, ਕਮਲ, ਹੰਸ ਰਾਜ ਯੂ.ਕੇ, ਹਰਵਿੰਦਰ ਸਿੰਘ ਮੋਮੀ, ਦਵਿੰਦਰ ਬੰਗੜ, ਸਰਬਜੀਤ ਅਤੇ ਤੀਰਥ ਇਟਲੀ, ਕਾਂਤਾ ਬੰਗੜ, ਲਸ਼ਮਣ ਦਾਸ, ਓਮ ਪ੍ਰਕਾਸ਼, ਡਾ. ਇੰਦਰਜੀਤ, ਬਿੱਲਾ ਨਗਰ, ਹਰਮੇਸ਼ ਬੋਲੀਨਾ, ਲਾਡੀ ਰੰਧਾਵਾ, ਚਰਨ ਦਾਸ, ਅਵਤਾਰ ਪੈਨਸਰਾ, ਨਿਰਮਲ ਦਾਸ, ਟੇਕ ਚੰਦ, ਹਰਭਜਨ ਰਾਮ, ਗੋਤਮ ਕੁਮਾਰ, ਲਾਡੀ ਬੋਲੀਨਾ, ਪਾਲਾ ਬੋਲੀਨਾ, ਰਾਕੇਸ਼ ਕੁਮਾਰ, ਕੁਲਦੀਪ ਜੋਹਲ, ਨਿੰਕੂ ਬੋਲੀਨਾ, ਕੇਵਲ ਸਿੰਘ, ਜੀਵਨ ਖਾਨਪੁਰ, ਮੀਕਾ ਪੋਲੀਆਂ, ਸੰਨੀ ਪੋਲੀਆਂ, ਸੰਤੋਖ ਕੁਮਾਰ, ਖਾਨ ਚੰਦ, ਪਰਮਜੀਤ ਪੰਮਾਂ ਅਤੇ ਸੌਨੂੰ ਨੰਗਲ, ਸ਼ਾਨੂੰ ਪੋਲੀਆਂ, ਸੁੱਖਾ ਦੇਹਲਾ, ਬੱਬੀ ਸਰਪੰਚ ਪੋਲੀਆਂ, ਕਿਸ਼ਨ ਕੁਮਾਰ, ਬੀਬੀ ਬੰਤ ਕੌਰ, ਚਰਨੋਂ ਦੇਵੀ, ਆਸ਼ਾ ਰਾਣੀ, ਬਿੰਦਰ ਨੰਗਲ ਆਦਿ ਸੇਵਾਦਾਰਾਂ ਦਾ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।   


 


No comments:

Post a Comment