Tuesday, 2 November 2021

ਹਰਬਲਾਸ ਦੁਸਾਂਝ ਨੂੰ ਇਟਲੀ ਦੇ ਉਬਰੀਆ ਸੂਬੇ ਵਿੱਚ ਦੂਜੇ ਨੰਬਰ ‘ਤੇ “ਮੈਕਾਟ੍ਰੋਨਿਕਾ ਕੋਰਸ ਦੋ ਸਾਲਾ” ਵਿੱਚ ਦਾਖਲਾ ਮਿਲਣ ‘ਤੇ ਵਧਾਈਆਂ


ਗੁਰਾਇਆ 02 ਨਵੰਬਰ (ਹਰੀਸ਼ ਭੰਡਾਰੀ)- ਸਿਆਣੇ ਕਹਿੰਦੇ ਹਨ ਕਿ ਹੌਸਲੇ ਬੁਲੰਦ ਹੋਣ ਤਾ ਇਨਸਾਨ ਬਹੁਤ ਕੁਝ ਕਰ ਸਕਦਾ ਹੈ। ਵਿਦੇਸ਼ਾ ਦੀ ਧਰਤੀ ਤੇ ਆ ਕੇ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ। ਇਟਲੀ ਵਿੱਚ 7 ਲੱਖ ਦੇ ਕਰੀਬ ਪੰਜਾਬੀ ਵਸੇ ਹੋਏ ਹਨ। ਜਿਨ੍ਹਾ ਵਿੱਚੋ ਬਹੁਤ ਸਾਰੇ ਇਟਲੀ ਵਿੱਚ ਆ ਕੇ ਦਿਹਾੜੀ ਟੱਪਾ ਕਰਨ ਵਿੱਚ ਹੀ ਯਕੀਨ ਰੱਖਦੇ ਹਨ। ਵੈਸੇ ਇੱਥੇ ਆ ਕੇ ਪੜਾਈ ਨੂੰ ਪਹਿਲ ਦੇਣਾ ਦੂਰ ਦੀ ਗੱਲ ਹੈ, ਕਿਉਂਕਿ ਇੱਥੇ ਦੇ ਹਲਾਤ ਹੀ ਕੁਝ ਹੋਰ ਤਰ੍ਹਾ ਦੇ ਹਨ। ਜੋ ਭਾਰਤੀ ਕੰਮ ਕਰਨ ਦੀ ਨੀਅਤ ਅਤੇ ਆਪਣੇ ਭਾਰਤ ਬੈਠੇ ਪਰਿਵਾਰਾਂ ਲਈ ਰੋਜ਼ੀ-ਰੋਟੀ ਦਾ ਇੰਤਜਾਮ ਕਰਨ ਲਈ ਇਟਲੀ ਵਿੱਚ ਆਉਦੇ ਹਨ, ੳਹ ਲੋਕ ਕਮਾਈ ਨੂੰ ਹੀ ਪਹਿਲ ਦਿੰਦੇ ਹਨ। ਦੁਆਬੇ ਦੇ ਵਿਸ਼ਵ ਪ੍ਰਸਿੱਧ ਪਿੰਡ ਦੁਸਾਂਝ ਕਲਾਂ ਦੇ ਜੰਮਪਲ ਹਰਬਲਾਸ ਦੁਸਾਂਝ ਪਿੰਡ ਦੁਸਾਂਝ ਕਲਾਂ ਜਿਲ੍ਹਾ ਜਲੰਧਰ ਨੇ ਵੀ ਵਿੱਲਖੱਣ ਤਰ੍ਹਾ ਦੀ ਉਦਾਰਣ ਪੇਸ਼ ਕੀਤੀ ਹੈ। ਇਹ ਦੁਸਾਂਝ ਕਲਾਂ ਤੋਂ ਆਇਆ ਤਾ ਰੋਜ਼ੀ- ਰੋਟੀ ਦੀ ਭਾਲ ਵਿੱਚ ਸੀ ਪਰ ਇੱਥੇ ਦੇ ਹਲਾਤ ਨੂੰ ਦੇਖਦਿਆ ਪੜਾਈ ਨੂੰ ਪਹਿਲ ਦਿੰਦਿਆ ਇਟਲੀ ਵਿੱਚ ਪੜਨਾ ਸ਼ੁਰੂ ਕਰ ਦਿੱਤਾ ਤੇ ਉਸ ਨੇ ਇਟਲੀ ਦੇ ਉਬਰੀਆ ਸੂਬੇ ਵਿੱਚ ਇਲੈਕਟਰੋ ਟੈਕਨੀਕ ਪੰਜ ਸਾਲ ਇੰਸਟੀਚਿਊਟ ਟੈਕਨੀਕ ਟੈਕਨੋਲੋਜੀ ਦਾ ਡਿਪਲੋਮਾ ਸ਼ਹਿਰ ਤੇਰਨੀ ਤੋਂ ਪ੍ਰਾਪਤ ਕੀਤਾ।


ਇਸ ਡਿਪਲੋਮੇ ਵਿੱਚੋਂ ਹਰਬਲਾਸ ਦੁਸਾਂਝ ਨੇ 100 ‘ਚੋਂ 97 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਰਾਜ ਚੋਂ ਦੂਜਾ ਸਥਾਨ ਪ੍ਰਾਪਤ ਕਰ ਆਪਣੇ ਪਿੰਡ ਦੁਸਾਂਝ ਕਲਾਂ ਤੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ। ਅਗਲੀ ਪੜਾਈ ਜਾਰੀ ਰੱਖਦਿਆ ਦੁਸਾਂਝ ਨੇ ਹੁਣ ਫ਼ਿਰ ਉਚੇਰੀ ਵਿੱਦਿਆ ਵਾਸਤੇ ਤਿਆਰੀ ਸੁਰੂ ਕਰ ਦਿੱਤੀ ਸੀ। ਹੁਣ ਉਸ ਨੇ ਫ਼ਿਰ ਇਟਲੀ ਦੇ ਸੂਬੇ ਉਬਰੀਆ ਵਿਚ “ਮੈਕਾਟ੍ਰੋਨਿਕ ਕੋਰਸ” ਦੋਂ ਸਾਲ ਜੋ ਕਿ ਇੱਕ ਸੂਬੇ ਵਿੱਚ ਇੱਕੋ-ਇੱਕ ਕਾਲਜ ਹੁੰਦਾ ਹੈ, ਉਸ ਵਿੱਚ ਸਿਰਫ਼ 30 ਸੀਟਾਂ ਹੁੰਦੀਆਂ ਹਨ। ਉਸ ਵਿੱਚ ਇਟਾਲੀਅਨ ਬੱਚੇ ਦਾਖਲਾ ਲੈਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਂਦੇ ਹਨ, ਕਿਉਂ ਕਿ ਮਲਟੀਨੈਸ਼ਨਲ ਕੰਪਨੀਆਂ ਪਾਸ ਹੋਏ ਬੱਚੇ ਨੂੰ ਕੰਪਨੀਆਂ ਆਪ ਲੈ ਕੇ ਜਾਦੀਆਂ ਹਨ। ਇਸ ਕੋਰਸ ਦੀ ਖਾਸੀਅਤ ਇਹ ਹੈ ਕਿ ਹਰ ਬੱਚੇ ਨੂੰ ਕੋਰਸ ਪੂਰਾ ਹੋਣ ਤੇ ਨੌਕਰੀ ਦੀ ਪੱਕੀ ਗਰੰਟੀ ਹੁੰਦੀ ਹੈ। “ਮੈਕਾਟ੍ਰੋਨਿਕਾ ਸਪੈਸ਼ਨਾਈਜੇਸ਼ਨ” ਵਿੱਚ ਦਾਖਲਾ ਮਿਲਣ ਤੇ ਹਰਬਲਾਸ ਦੁਸਾਂਝ ਨੂੰ ਅਤੇ ਉਸ ਦੇ ਪਰਿਵਾਰ ਨੂੰ ਵੱਖ ਵੱਖ ਸਖਸ਼ੀਅਤਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। 

No comments:

Post a Comment