Sunday, 10 October 2021

ਲਾਲੀ ਬਾਜਵਾ ਦੀ ਅਗਵਾਈ ਹੇਠ ਭੁੱਲ ਸੁਧਾਰ ਰੈਲੀ ’ਚ ਸ਼ਾਮਿਲ ਹੋਇਆ ਜੱਥਾ


ਹੁਸ਼ਿਆਰਪੁਰ 09 ਅਕਤੂਬਰ (ਤਰਸੇਮ ਦੀਵਾਨਾ)- ਬਸਪਾ-ਅਕਾਲੀ ਦਲ ਵੱਲੋਂ ਸਾਂਝੇ ਤੌਰ ’ਤੇ ਜਲੰਧਰ-ਪਠਾਨਕੋਟ ਹਾਈਵੇ ’ਤੇ ਪੈਂਦੀ ਡੀ.ਏ.ਵੀ.ਯੁਨੀਵਰਸਿਟੀ ਨਜਦੀਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਕਰਵਾਈ ਗਈ ਸੂਬਾ ਪੱਧਰੀ ਭੁੱਲ ਸੁਧਾਰ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਅਕਾਲੀ ਦਲ ਤੇ ਬਸਪਾ ਵਰਕਰਾਂ ਤੇ ਆਗੂਆਂ ਦਾ ਇਕ ਵੱਡਾ ਜੱਥਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਤੋਂ ਰਵਾਨਾ ਹੋਇਆ। ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਤੇ ਹੁਣ ਲੋਕ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ ਦੀ ਹੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੀ ਬਣਨ ਜਾ ਰਹੀ ਸਰਕਾਰ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਵੇਗੀ ਤੇ ਸਾਡੀ ਸਰਕਾਰ ਹਰ ਵਰਗ ਦੇ ਲੋਕਾਂ ਤੱਕ ਸਹੂਲਤਾਂ ਪੁੱਜਦੀਆਂ ਕਰਨ ਲਈ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਦੀ ਇਸ ਸਾਂਝੀ ਰੈਲੀ ਦੀ ਸਫਲਤਾ ਵਿਰੋਧੀ ਪਾਰਟੀਆਂ ਨੂੰ ਸਿੱਧਾ ਸੁਨੇਹਾ ਦੇਵੇਗੀ ਕਿ ਸੂਬੇ ਦੇ ਲੋਕ ਅਕਾਲੀ ਦਲ ਤੇ ਬਸਪਾ ਦੀਆਂ ਨੀਤੀਆਂ ’ਤੇ ਮੋਹਰ ਲਗਾ ਚੁੱਕੇ ਹਨ। ਇਸ ਮੌਕੇ , ਸੁਮਿੱਤਰ ਸਿੰਘ ਸੀਕਰੀ, ਨਰਿੰਦਰ ਸਿੰਘ, ਕੁਲਦੀਪ ਸਿੰਘ ਬੱਬੂ ਬਜਵਾੜਾ, ਹਰਜੀਤ ਮਠਾਰੂ, ਹਰਸਿਮਰਨ ਸਿੰਘ ਬਾਜਵਾ, ਬਲਰਾਜ ਚੌਹਾਨ, ਦਵਿੰਦਰ ਬੈਂਸ ਆਹਲੂਵਾਲੀਆ, ਦਵਿੰਦਰ ਬੈਂਸ, ਇੰਦਰਜੀਤ ਸਿੰਘ ਕੰਗ, ਸਿਮਰਜੀਤ ਗਰੇਵਾਲ, ਸ਼ਮਸ਼ੇਰ ਭਾਰਦਵਾਜ, ਸੁਖਜਿੰਦਰ ਔਜਲਾ, ਵਿਸ਼ਾਲ ਆਦੀਆ, ਪੁਨੀਤਇੰਦਰ ਕੰਗ, ਮੁਕੇਸ਼ ਸੂਰੀ, ਜਪਿੰਦਰ ਅਟਵਾਲ, ਹਿਤੇਸ਼ ਪ੍ਰਾਸ਼ਰ, ਵਿਪਨ ਗੱਬਰ, ਗੁਰਪ੍ਰੀਤ ਕੋਹਲੀ, ਪਰਮੀਤ ਬੈਂਸ, ਨਵਜੋਤ ਬਾਹੋਵਾਲ, ਰੋਹਨ ਭੱਟੀ, ਦੀਪਕ ਕੁਮਾਰ ਆਦਿ ਵੀ ਹਾਜਰ ਸਨ।

No comments:

Post a Comment