Sunday, 10 October 2021

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ ਹੋਈ ਮੀਟਿੰਗ 'ਚ ਸੰਤ ਜਗੀਰ ਸਿੰਘ ਤੇ ਅਮਿਤ ਕੁਮਾਰ ਪਾਲ ਹੋਏ ਸ਼ਾਮਿਲ


ਆਦਿ ਧਰਮ ਮਿਸ਼ਨ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਮਹਾਂਪੁਰਸ਼ ਹੋਣਗੇ ਸ਼ਾਮਿਲ

ਹੁਸ਼ਿਆਰਪੁਰ , 10 ਅਕਤੂਬਰ (ਤਰਸੇਮ ਦੀਵਾਨਾ )  ਸ੍ਰਿਸ਼ਟੀ ਰਚੇਤਾ ਜਗਤ ਗੁਰੂ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਜੋ ਕਿ 20 ਅਕਤੂਬਰ ਨੂੰ ਪੂਰੇ ਵਿਸ਼ਵ ਅੰਦਰ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਏ ਜਾ ਰਹੇ ਹਨ। ਜਿਸ ਸਬੰਧੀ ਭਗਵਾਨ ਵਾਲਮੀਕਿ ਉਤਸਵ ਕਮੇਟੀ ਜਲੰਧਰ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 16 ਅਕਤੂਬਰ ਨੂੰ ਜਲੰਧਰ ਦੇ ਅਲੀ ਮੁਹੱਲਾ ਤੋਂ ਭਗਵਾਨ ਵਾਲਮੀਕਿ ਤੀਰਥ ਅਸਥਾਨ ਮੰਦਿਰ ਅੰਮ੍ਰਿਤਸਰ ਲਈ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਿਪਨ ਸੱਭਰਵਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਵਾਇਸ ਚੇਅਰਮੈਨ ਵਿਜੇ ਸਹੋਤਾ, ਜਨ. ਸਕੱਤਰ ਜਤਿੰਦਰ ਨਿੱਕਾ, ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਵਾਇਸ ਪ੍ਰਧਾਨ ਸੰਤ ਜਗੀਰ ਸਿੰਘ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ. ਰਾਮ ਸਿੰਘ, ਆਨੰਦ ਬੈਂਸ, ਚੇਤਨ ਨਾਹਰ, ਰਿੰਕੂ ਖੋਸਲਾ, ਲਾਡੀ ਗਿੱਲ ਅਤੇ ਅਭੀ ਸੱਭਰਵਾਲ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਵਿਪਨ ਸੱਭਰਵਾਲ ਨੇ ਦੱਸਿਆ ਸ੍ਰਿਸ਼ਟੀ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਿਸ ਵਿਚ ਆਦਿ ਧਰਮ ਸੰਤ ਸਮਾਜ ਦੇ ਸੰਤ ਮਹਾਂਪੁਰਸ਼, ਭਗਵਾਨ ਵਾਲਮੀਕਿ ਸੁਸਾਇਟੀਆਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸੇਵਾ ਸੁਸਾਇਟੀਆਂ, ਡਾ. ਭੀਮ ਰਾਓ ਅੰਬੇਡਕਰ ਜੀ  ਸੁਸਾਇਟੀਆਂ ਵੀ ਹਿੱਸਾ ਲੈਣਗੀਆਂ। ਜਿਸ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਪਰਿਵਾਰ ਸਮੇਤ ਸ਼ਾਮਿਲ ਹੋ ਕੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।

No comments:

Post a Comment