Sunday, 10 October 2021

ਬੱਸੀ ਪਠਾਣਾਂ ਵਿਖੇ ਮਹਾਰਾਜਾ ਅਗਰਸੇਨ ਜੀ ਦੀ ਜਯੰਤੀ ਬੜੀ ਧੂਮਧਾਮ ਨਾਲ ਮਨਾਈ




ਬੱਸੀ ਪਠਾਣਾਂ (ਖ਼ਬਰਸਾਰ ਪੰਜਾਬ ਬਿਊਰੌ)- ਪ੍ਰਾਚੀਨ ਸ਼੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਗਲਾ ਦੀ ਅਗਵਾਈ ਹੇਠ ਅਗਰਵਾਲ ਸਮਾਜ ਵੱਲੋਂ ਅਗਰਵਾਲ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੇਨ ਜੀ ਦੀ ਜਯੰਤੀ ਬੱਸੀ ਪਠਾਣਾਂ ਦੇ ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਬੜੀ ਧੂਮਧਾਮ ਨਾਲ ਮਨਾਈ ਗਈ। ਜਿਸ ਵਿੱਚ ਐਸ.ਐਸ.ਪੀ ਫਤਹਿਗੜ੍ਹ ਸਾਹਿਬ ਸੰਦੀਪ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰਵਾਲ ਭਾਈਚਾਰੇ ਦੇ ਬਾਨੀ ਮਹਾਰਾਜਾ ਅਗਰਸੈਨ ਅਗਰਵਾਲ ਭਾਈਚਾਰੇ ਦੇ ਮਾਰਗ ਦਰਸ਼ਕ ਸਨ। ਉਨਾਂ ਦੱਸਿਆ ਕਿ ਮਹਾਰਾਜਾ ਅਗਰਸੈਨ ਨੇ ਅਗਰਵਾਲ ਭਾਈਚਾਰੇ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਅਤੇ ਸਭ ਨੂੰ ਬਰਾਬਰੀ ਦਾ ਸਮਾਂ ਅਤੇ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਹਾਰਾਜਾ ਅਗਰਸੈਨ ਜੀ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਅਤੇ ਬਾਬਾ ਬੁੱਧ ਦਾਸ ਡੇਰਾ ਦੇ ਮਹੰਤ ਡਾ. ਸਿਕੰਦਰ ਸਿੰਘ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਪਿਛਲੇ ਦਿਨੀਂ ਅਗਰੋਹਾ ਧਾਮ ਲਈ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਤੋਂ ਬੱਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਹਲਕਾ ਵਿਧਾਇਕ ਨੇ ਸਭਾ ਦੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਗਰਵਾਲ ਸਮਾਜ ਅਤੇ ਮੰਦਿਰ ਕਮੇਟੀ ਵੱਲੋਂ ਸ਼ਹਿਰ ਵਿੱਚ ਬਹੁਤ ਹੀ ਵਧੀਆ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮਾਂ ਪੂਰੇ ਦਿਲ ਨਾਲ ਕੰਮ ਕਰ ਰਹੀਆਂ ਹਨ ਅਤੇ ਇਸ ਨਿਰਸਵਾਰਥ ਸੇਵਾ ਦੇ ਨਤੀਜੇ ਵਜੋਂ ਹੁਣ ਸਾਰੇ ਅਗਰਵਾਲ ਇੱਕਜੁਟ ਹੋ ਰਹੇ ਹਨ। ਅਗਰਸੇਨ ਜਯੰਤੀ ਨੂੰ ਲੈ ਕੇ ਸਾਰੇ ਅਗਰਵਾਲ ਭਰਾਵਾਂ ਵਿੱਚ ਬਹੁਤ ਉਤਸ਼ਾਹ ਸੀ। ਇਸ ਮੌਕੇ ਮੁੱਖ ਮਹਿਮਾਨ ਐਸ.ਐਸ.ਪੀ ਫਤਹਿਗੜ੍ਹ ਸਾਹਿਬ ਸੰਦੀਪ ਗੋਇਲ ਅਤੇ ਹਲਕਾ ਵਿਧਾਇਕ ਵਲੋਂ ਜਯੋਤੀ ਪ੍ਰਚੰਡ ਕੀਤੀ ਗਈ ਅਤੇ ਮੰਦਿਰ ਕਮੇਟੀ ਤੇ ਅਗਰਵਾਲ ਸਮਾਜ ਵੱਲੋ ਮੁੱਖ ਮਹਿਮਾਨ ਐਸ.ਐਸ.ਪੀ ਫਤਹਿਗੜ੍ਹ ਸਾਹਿਬ ਸੰਦੀਪ ਗੋਇਲ ਅਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅਨਿਲ ਕੁਮਾਰ ਗੁਪਤਾ, ਐਡਵੋਕੇਟ ਗੌਰਵ ਗੋਇਲ, ਅਮਿਤ ਜਿੰਦਲ, ਅਨੂਪ ਸਿੰਗਲਾ, ਸੰਜੀਵ ਸਿੰਗਲਾ, ਦਿਨੇਸ਼ ਗੁਪਤਾ, ਅੰਕੁਸ਼ ਸਿੰਗਲਾ, ਰਾਜੇਸ਼ ਸਿੰਗਲਾ ਤੋਂ ਇਲਾਵਾ ਮੰਦਿਰ ਕਮੇਟੀ ਦੇ ਮਾਰੁਤ ਮਲਹੋਤਰਾ, ਪੰਡਿਤ ਸੇਵਕ ਰਾਮ, ਪੰਡਿਤ ਸ਼ੰਕਰ ਮਨੀ, ਡਾ ਦੀਵਾਨ ਧੀਰ, ਓਮ ਗੌਤਮ, ਅਸ਼ੋਕ ਗੋਤਮ, ਨਰੇਸ਼ ਗੌਤਮ, ਪੰਕਜ ਭਨੋਟ, ਹਰਮਿੰਦਰ ਦਲਾਲ, ਰਾਜਨ ਬਤਰਾ ਆਦਿ ਹਾਜ਼ਰ ਸਨ।

No comments:

Post a Comment