Friday, 8 October 2021

ਸਟੇਜ ਵਰਗ ਨਾਲ ਜੁੜੇ ਕਲਾਕਾਰਾਂ ਦੀ ਸਾਰ ਲੈਣ ਲਈ ਮੁੱਖ ਮੰਤਰੀ ਨੂੰ ਪੁਰਜ਼ੋਰ ਅਪੀਲ- ਮਨੋਹਰ ਧਾਰੀਵਾਲ

ਜਲੰਧਰ (ਖ਼ਬਰਸਾਰ ਪੰਜਾਬ ਬਿਊਰੋ)- ਪੰਜਾਬ ਵਿੱਚ ਸਭਿਆਚਾਰਕ ਗਾਇਕੀ ਨੂੰ ਕਾਇਮ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ, ਲੋਕ ਸੰਪਰਕ ਵਿਭਾਗ ਪੰਜਾਬ ,ਅਤੇ ਸੱਭਿਆਚਾਰਕ ਵਿਭਾਗ ਨੂੰ ਕਲਾਕਾਰਾਂ ਦੀ ਭਲਾਈ ਲਈ ਵਿਸੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਨੇ ਪੱਤਰਕਾਰਾਂ ਨਾਲ ਸਾਂਝਾ ਕਰਦੇ ਹੋਏ ਕੀਤਾ। ਮਨੋਹਰ ਧਾਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਸਰਕਾਰ ਪਾਸ ਜਿਲ੍ਹੇ ਪ੍ਰਤੀ ਇੱਕ ਅੰਕੜਾ ਹੋਣਾ ਚਾਹੀਦਾ ਹੈ ਤਾਂ ਕਿ ਕਲਾਕਾਰਾਂ ਨੂੰ ਸਰਕਾਰੀ ਪ੍ਰੋਗਰਾਮਾਂ ਤੇ ਬੁਲਾ ਕੇ ਕਿਰਤ ਅਤੇ ਰੁਜਗਾਰ ਨਾਲ ਜੋੜਿਆ ਜਾ ਸਕੇ। ਉਹਨਾਂ ਕਿਹਾ ਕਿ ਕਲਾਕਾਰਾਂ ਦੀ ਰਜਿਸਟ੍ਰੇਸ਼ਨ ਪੰਜਾਬ ਦੇ ਹਰ ਇੱਕ ਜਿਲੇ ਵਿੱਚ ਜਿਲਾ ਲੋਕ ਸੰਪਰਕ ਵਿਭਾਗ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਗਾਇਕ ਸਜਿੰਦੇ ਕਮੇਡੀ ਕਲਾਕਾਰ ਅਤੇ ਸਟੇਜ ਵਰਗ ਨਾਲ ਜੁੜੇ ਹੋਏ ਕਲਾਕਾਰ ਉੱਭਰ ਕੇ ਸਾਹਮਣੇ ਆਉਣ ਅਤੇ ਪੰਜਾਬੀ ਸੱਭਿਆਚਾਰਕ ਕਲਚਰ ਨੂੰ ਪ੍ਰਫੁਲਿਤ ਕਰਨ ਵਿੱਚ ਮੱਦਦ ਮਿਲੇ ਅਤੇ ਸਰਕਾਰੀ ਪ੍ਰੋਗਰਾਮਾਂ ਤੋ ਇਲਾਵਾ ਇੰਟਰਨੈਸਨਲ ਪੱਧਰ ਤੇ ਪੰਜਾਬ ਦੇ ਕਲਾਕਾਰ ਪੰਜਾਬ ਦਾ ਨਾਮ ਰੌਸ਼ਨ ਕਰਨ। ਮਨੋਹਰ ਧਾਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਉਹ ਇੱਕ ਕਲਾ ਪ੍ਰੇਮੀ ਹਨ ਇਸ ਲਈ ਉਹ ਬਜ਼ੁਰਗ ਕਲਾਕਾਰ ਜਿਨਾਂ ਨੇ ਆਪਣੀ ਸਾਰੀ ਉਮਰ ਗਾਇਕੀ ਨੂੰ ਦਿੱਤੀ ਹੈ ਅਤੇ ਕਈ ਕਲਾਕਾਰਾਂ ਕੋਲ ਰਹਿਣ ਨੂੰ ਘਰ ਅਤੇ ਇਲਾਜ ਲਈ ਪੈਸੇ ਨਹੀਂ ਹਨ ਆਪਣਾ ਗੁਜ਼ਾਰਾ ਬਹੁਤ ਹੀ ਔਖਾ ਕਰ ਰਹੇ ਹਨ। ਉਨ੍ਹਾਂ ਵਾਸਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਕੋਈ ਵਿਸੇਸ਼ ਸਹਾਇਤਾ ਪੈਕਜ ਜਿਵੇਂ ਪੈਨਸਨ, ਬੀਮਾ ਜਾ ਕੁੱਝ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ। ਜਿਸ ਨਾਲ ਕਲਾਕਾਰਾਂ ਦੀ ਮਾਲੀ ਹਾਲਤ ਵਿੱਚ ਸੁਧਾਰ ਹੋ ਸਕੇ।

No comments:

Post a Comment