ਪਿੰਡ ਮਾਇਓਪੱਟੀ ਫਗਵਾੜਾ ਵਿਖੇ 27 ਅਕਤੂਬਰ ਨੂੰ ਮਨਾਇਆ ਜਾਵੇਗਾ ਜਨਮ ਦਿਹਾੜੇ ਦਾ ਸਮਾਗਮ, ਬਲਵੀਰ ਸਿੰਘ ਫੁਗਲਾਣਾ
ਜਲੰਧਰ/ਫਗਵਾੜਾ (ਹਰੀਸ਼ ਭੰਡਾਰੀ)- ਵਿਸ਼ਵ ਪੱਧਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਫਗਵਾੜਾ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚੋਂ ਸੇਵਾਦਾਰਾਂ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ। ਇਨ੍ਹਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦੇ ਸ਼ਹੀਦ ਬਾਬਾ ਮੱਤੀ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਦੇ ਸੇਵਾਦਾਰ ਭਾਈ ਸੁਖਜੀਤ ਸਿੰਘ ਨੇ ਦਸਿਆ ਕਿ ਇਹ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਖੇਮ ਸਿੰਘ ਜੀ ਪਿੰਡ ਮਾਇਓਪੱਟੀ ਫਗਵਾੜਾ (ਕਪੂਰਥਲਾ) ਵਿਖੇ 27 ਅਕਤੂਬਰ ਦਿਨ ਬੁਧਵਾਰ ਨੂੰ ਬਹੁਤ ਹੀ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ। ਜਿਨ੍ਹਾਂ ਦੇ ਸਬੰਧ ਵਿੱਚ ਪਹਿਲਾ 27 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਅਤੇ ਢਾਡੀ ਦਰਬਾਰ ਸਜਾਇਆ ਜਾਵੇਗਾ।
ਜਿਸ ਵਿੱਚ ਰਾਗੀ ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ, ਢਾਡੀ ਭਾਈ ਗੁਰਦਿਆਲ ਸਿੰਘ ਲੱਖਪੁਰ, ਗਿਆਨੀ ਸਰੂਪ ਸਿੰਘ ਕਡਿਆਣਾ ਦੇ ਜਥੇ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ। ਸਟੇਜ ਸਕੱਤਰ ਦੀ ਭੂਮਿਕਾ ਭਾਈ ਰਵਿੰਦਰਪਾਲ ਸਿੰਘ ਖਾਲਸਾ, ਸੁਖਜੀਤ ਸਿੰਘ ਪਰਮਾਰ, ਪਰਮਜੀਤ ਸਿੰਘ ਸਰੋਆ ਸਕੱਤਰ ਨਿਭਾਉਣਗੇ। ਅੱਜ ਫਗਵਾੜਾ ਵਿਖੇ ਹੋਈ ਮਟਿੰਗ ਦੌਰਾਨ ਫਤਿਹ ਸਿੰਘ ਪਰਹਾਰ, ਬਲਵੀਰ ਸਿੰਘ ਫੁਗਲਾਣਾ, ਉਕਾਰ ਸਿੰਘ ਮਿਨਹਾਸ, ਜਸਪਾਲ ਸਿੰਘ ਪਰਮਾਰ, ਲਖਵੀਰ ਸਿੰਘ ਘੜਿਆਲ, ਨਿਰਮਲ ਸਿੰਘ ਘੜਿਆਲ, ਹਰਜੀਤ ਸਿੰਘ ਭੱਟੀ, ਸੁਖਵਿੰਦਰ ਸਿੰਘ ਸਰਪੰਚ ਡਰੋਲੀ ਖੁਰਦ, ਤਰਲੋਚਨ ਸਿੰਘ ਪਰਮਾਰ, ਰਵਿੰਦਰ ਸਿੰਘ ਪਰਮਾਰ, ਮੰਨਾਂ ਸਿੰਘ ਰਾਮਾਂਮੰਡੀ, ਬਲਦੇਵ ਸਿੰਘ ਮਿਨਹਾਸ, ਜਸਵੀਰ ਸਿੰਘ ਭਾਮ, ਬਲਵਿੰਦਰ ਸਿੰਘ ਭਾਮ, ਸੁਖਜੀਤ ਸਿੰਘ ਡਰੋਲੀ ਕਲਾਂ ਅਤੇ ਹੋਰ ਹਾਜ਼ਰ ਸਨ।


No comments:
Post a Comment