Friday, 8 October 2021
ਪਾਰਟੀ ਵਲੋਂ ਦਿੱਤੀ ਹਰ ਜਿੰਮੇਵਾਰੀ ਤੰਨਦੇਹੀ ਨਾਲ ਨਿਭਾਵਾਂਗਾ- ਚੇਤਨਪਾਲ ਸਿੰਘ
ਚੇਤਨਪਾਲ ਸਿੰਘ ਹਨੀ ਨੂੰ ਐਸ.ਓ.ਆਈ ਦੌਆਬਾ ਜੋ੍ਨ 1 ਦਾ ਜਿਲ੍ਹਾ ਇੰਚਾਰਜ਼ ਲਗਾਇਆ
ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਆਪਣੀਆਂ ਬੇਹਤਰ ਸੇਵਾਵਾਂ ਦੇਣ ਵਾਲੇ ਐਸ.ਓ.ਆਈ ਦੇ ਪੰਜਾਬ ਮੀਤ ਪ੍ਰਧਾਨ ਚੇਤਨਪਾਲ ਸਿੰਘ ਹਨੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੋ.ਅ.ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਐਸ.ਓ.ਆਈ ਦੇ ਸ੍ਰਪਰਸਤ ਭੀਮ ਵੜੈਚ, ਪੰਜਾਬ ਪ੍ਰਧਾਨ ਰੋਬਿੰਨ ਬਰਾੜ ਵਲੋਂ ਉਨ੍ਹਾਂ ਨੂੰ ਐਸ.ਓ.ਆਈ ਦੌਆਬਾ ਜੋ੍ਨ 1 (ਹਲਕਾ ਆਦਮਪੁਰ, ਕਰਤਾਰਪੁਰ, ਫਿਲੋਰ, ਜਲੰਧਰ ਨਾਰਥ) ਦਾ ਜਿਲ੍ਹਾ ਇੰਚਾਰਜ਼ (ਪ੍ਰਧਾਨ) ਲਗਾਇਆ ਹੈ। ਇਹ ਅਹੁੱਦਾ ਮਿਲਣ ਤੇ ਚੇਤਨਪਾਲ ਸਿੰਘ ਹਨੀ ਨੇ ਜਿਥੇ ਪਾਰਟੀ ਹਾਈ ਕਮਾਡ ਦਾ ਧੰਨਵਾਦ ਕੀਤਾ ਹੈ ਉਥੇ ਉਨ੍ਹਾਂ ਦੋਆਬਾ ਜੋ੍ਨ 1 ਦੇ ਪ੍ਰਧਾਨ ਅਮਿ੍ਰਤਪਾਲ ਸਿੰਘ ਡੱਲੀ, ਸ਼ੋ.ਅ.ਦ ਬਸਪਾ ਦੇ ਕਰਤਾਰਪੁਰ ਤੋਂ ਉਮੀਦਵਾਰ ਬਲਵਿੰਦਰ ਕੁਮਾਰ, ਪ੍ਰਧਾਨ ਕਰਤਾਰਪੁਰ ਸੇਠ ਸਤਪਾਲ ਮੱਲ ਦਾ ਵੀ ਵਿਸ਼ੇਸ਼ ਧੰਨਵਾਦ ਹੈ ਉਨ੍ਹਾਂ ਕਿਹਾ ਉਹ ਪਾਰਟੀ ਪ੍ਰਤੀ ਆਪਣੀਆਂ ਸੇਵਾਵਾਂ ਸਰਗਰਮ ਹੋ ਕੇ ਇਨਾਮਦਾਰੀ ਨਿਭਾਣਗੇ।
Subscribe to:
Post Comments (Atom)
No comments:
Post a Comment