Friday, 15 October 2021

ਪਿੰਡ ਪਤਾਰਾ ਵਿਖੇ ਦੁਸ਼ਿਹਰਾ ਪੁਰਬ ਮਨਾਇਆ


ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ ਅਤੇ ਲਸ਼ਮਣ ਜੀ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ

ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਪਿੰਡ ਪਤਾਰਾ ਜਲੰਧਰ ਵਿਖੇ ਦੁਸ਼ਿਹਰਾ ਤਿਉਹਾਰ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਨਿਗਰਾਨੀ ਹੇਠ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੁਸ਼ਿਹਰਾ ਪੁਰਬ ਦੇ ਸਬੰਧ ਵਿੱਚ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ ਅਤੇ ਲਸ਼ਮਣ ਜੀ ਅਤੇ ਰਾਵਣ ਦੀ ਸੈਨਾਂ ਦੀਆਂ ਸੁੰਦਰ ਝਾਕੀਆਂ ਸਜਾਈਆ ਗਈਆਂ। ਸ਼ਾਮ ਵੇਲੇ ਸਰਕਲ ਪਤਾਰਾ ਦੇ ਪਿੰਡਾਂ ਵਿਚੋਂ ਇਲਾਕਾ ਵਾਸੀ ਭਾਰੀ ਗਿਣਤੀ ਵਿੱਚ ਪਿੰਡ ਪਤਾਰਾ ਵਿਖੇ ਦੁਸ਼ਿਹਰਾ ਦੇਖਣ ਵਾਸਤੇ ਪੁੱਜੇ। ਸ਼੍ਰੀ ਰਾਮ ਚੰਦਰ ਜੀ ਅਤੇ ਰਾਵਣ ਦੀ ਸੈਨਾਂ ਵਿੱਚਕਾਰ ਹੋਏ ਯੁੱਧ ਉਪਰੰਤ ਰਾਵਣ ਦੇ ਪੁਤਲੇ ਨੂੰ ਅਗਨੀ ਦੀ ਦੀ ਰਸਮ ਸ਼੍ਰੀ ਦੁਰਗਾ ਲੰਗਰ ਪ੍ਰਬੰਧਕ ਕਮੇਟੀ ਨੰਗਲ ਫਤਿਹ ਖਾਂ ਅਤੇ ਰਾਮ ਲੀਲਾ ਪ੍ਰਬੰਧਕ ਕਮੇਟੀ ਪਿੰਡ ਪਤਾਰਾ, ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਨਿਭਾਈ ਗਈ। ਇਸ ਮੌਕ ਸ਼੍ਰੀ ਰਾਮ ਚੰਦਰ ਜੀ ਦੀ ਭਮਿਕਾ  ਸੰਦੀਪ ਬਬਲੂ, ਸ਼੍ਰੀ ਲਸ਼ਮਣ ਜੀ ਦੀ ਭੂਮਿਕਾ ਵਿਸ਼ਾਲ ਵਾਲੀਆ, ਮਾਤਾ ਸੀਤਾ ਜੀ ਦੀ ਭੂਮਿਕਾ ਸ਼ਤੀਸ਼ ਕੁਮਾਰ, ਰਾਵਣ ਦੀ ਭੂਮਿਕਾ ਜਗਦੀਸ਼ ਕੁਮਾਰ ਦੀਸ਼ਾ, ਸ਼੍ਰੀ ਹਨੂਮਾਨ ਜੀ ਦੀ ਭੂਮਿਕਾ ਬਲਰਾਮ ਸੋਡੀ ਅਤੇ ਨਾਟਕ ਮੰਡਲੀ ਬਲਜਿੰਦਰ ਟਾਣੂ ਪਤਾਰਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸ਼੍ਰੀ ਰਾਮ ਲੀਲਾ ਕਮੇਟੀ ਚੇਅਰਮੈਨ ਡਾ. ਸ਼ੁਸ਼ੀਲ ਮਹਿਤਾ, ਪ੍ਰਧਾਨ ਰਾਮ ਜੀ, ਸਰਪੰਚ ਸਤਪਾਲ ਦਾਸ, ਉਪ ਪ੍ਰਧਾਨ ਵਿਜੈ ਕੁਮਾਰ ਟੋਨੀ, ਕੈਸ਼ੀਅਰ ਸੰਦੀਪ ਵਰਮਾ, ਸ਼ੁਭਮ ਸ਼ਰਮਾ, ਅਮਰਜੀਤ ਗੱਗੂ, ਅਮਿਤ ਲੱਖਨਪਾਲ, ਸ਼ਾਮ ਸੁੰਦਰ, ਲਖਵਿੰਦਰ ਲੱਕੀ, ਚਰਨਜੀਤ ਚੰਨੀ, ਸਮੂਹ ਪੰਚਾਇਤ ਮੈਂਬਰ, ਪਤਵੰਤੇ ਸੱਜਣ ਅਤੇ ਪਿੰਡ ਵਾਸੀ ਹਾਜ਼ਰ ਸਨ।   

ਕੈਪਸ਼ਨ- ਪਿੰਡ ਪਤਾਰਾ ਵਿਖੇ ਰਾਵਣ ਦੁਸ਼ਿਹਰਾ ਪੁਰਬ ਮਨਾਉਣ ਵੇਲੇ ਹਾਜ਼ਰ ਪ੍ਰਬੰਧਕ ਅਤੇ ੁਪਤਵੱਤੇ ਸੱਜਣ। ਫੋਟੋ- 15ਸੀਟੀਵਾਈ302 ਤੇ ਮੇਲ ਹੈ ਜੀ। 


No comments:

Post a Comment