Saturday, 16 October 2021

ਪਿੰਡ ਪਲਾਹੀ ਵਿਖੇ 33ਵਾਂ ਦੁਸਿਹਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ

ਫਗਵਾੜਾ 16 ਅਕਤੂਬਰ (ਹਰੀਸ਼ ਭੰਡਾਰੀ)- ਪਿੰਡ ਪਲਾਹੀ ਦੀ ਰਾਮ ਲੀਲਾ ਕਮੇਟੀ ਪਲਾਹੀ ਵਲੋਂ 33ਵਾਂ ਦੁਸਿਹਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਰਾਮ ਲੀਲਾ ਕਮੇਟੀ ਵਲੋਂ ਪਹਿਲਾਂ ਸ਼ੋਭਾ ਯਾਤਰਾ ਦਾ ਆਯੋਜਿਨ ਕੀਤਾ ਗਿਆ। ਇਸ ਤੋਂ ਬਾਅਦ ਰਾਮ ਨਾਟਕ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗਗਨਦੀਪ ਸ਼ਰਮਾ ਨੇ ਦਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਪਹੁੰਚੇ। ਇਸ ਮੌਕੇ 'ਤੇ ਭੋਲਾ ਇੰਗਲੈਂਡ ਲੰਡਨ ਡਰੀਮ ਵਲੋਂ ਪੂਰੇ ਦਿਨ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਪਵਿੱਤਰ ਸਿੰਘ ਡੋਲ ਦੇ ਵਲੋਂ ਦਸ ਹਜ਼ਾਰ ਰੁਪਏ ਅਤੇ ਰਾਹੁਲ ਸਹੋਤਾ ਨੇ ਫਲੈਕਸ ਬੋਰਡ ਬਣਵਾਕੇ ਰਾਮ ਲੀਲਾ ਕਮੇਟੀ ਦਾ ਸਹਿਯੋਗ ਕੀਤਾ। ਇਸ ਸਮੇਂ ਮੁੱਖ ਮਹਿਮਾਨ ਦੇ ਤੌਰ 'ਤੇ ਤਵਿੰਦਰ ਰਾਮ ਭਿੰਦੀ ਨੇ ਰਾਵਣ ਨੂੰ ਅਗਨ ਭੇਂਟ ਕੀਤਾ। ਇਸ ਮੌਕੇ ਗੁਰਮੀਤ ਸਿੰਘ ਪਲਾਹੀ, ਗੁਰਪਾਲ ਸਿੰਘ ਸੱਗੂ, ਸੁਖਵਿੰਦਰ ਸਿੰਘ, ਮਦਨ ਲਾਲ ਪੰਚ, ਜਸਵਿੰਦਰ ਸਿੰਘ ਸੱਲ, ਵਿਵੇਕ ਸ਼ਰਮਾ, ਰਿਪੋਰਟਰ ਐਸੋਸੀਏਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਰਾਮਗੜ੍ਹ ਦੇ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਦੇ ਲੋਕ ਸ਼ਾਮਲ ਹੋਏ।

No comments:

Post a Comment