Friday, 15 October 2021

ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਬਾਰ ਕਪੂਰ ਪਿੰਡ ਵਿਖੇ ਦੁਰਗਾ ਅਸ਼ਟਮੀ ਮਨਾਈ


ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ- ਸਰਕਲ ਪਤਾਰਾ ਦੇ ਕਪੂਰ ਪਿੰਡ ਵਿੱਚ ਸਥਿਤ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਪੁਰਾਤਨ ਮੰਦਿਰ ਵਿਖੇ ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਵਲੋਂ ਬਹੁਤ ਸਤਿਕਾਰ ਸਹਿਤ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੀ ਵਿਸ਼ੇਸ਼ ਅਗਵਾਈ ਹੇਠ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਮੰਦਿਰ ਵਿਖੇ ਕੰਜਕਾਂ ਦਾ ਪੂਜਨ ਕੀਤਾ ਗਿਆ, ਉਪਰੰਤ ਨਾਂਮਵਰ ਗਾਇਕ ਵਰੁਣ ਸਹੋਤਾ ਜਲੰਧਰ, ਪ੍ਰਦੀਪ ਸਰਹਾਲੀ ਨੇ ਸੰਗਤਾਂ ਨੂੰ ਮਹਾਂਮਾਈ ਦੀਆਂ ਭੇਟਾਂ ਗਾ ਕੇ ਨਿਹਾਲ ਕੀਤਾ। ਸ਼੍ਰੀ ਦੁਰਗਾ ਅਸ਼ਟਮੀਂ ਮੌਕੇ ਸ਼੍ਰੀ ਪਰਮਦੇਵਾ ਵੈਸ਼ਨੂੰ ਮੰਦਿਰ ਚੇਰੀਟੇਬਲ ਸੁਸਾਇਟੀ ਦੇ ਚੇਅਰਪਰਸਨ ਅਤੇ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਪਰਮਦੇਵਾ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ, ਅਤੇ ਉਨ੍ਹਾਂ ਦੀ ਸੇਵਾ ਕਰਨ ਲਈ ਪ੍ਰੇਰਿਆ। ਉਨ੍ਹਾਂ ਸਮੂਹ ਸੰਗਤਾਂ ਨੂੰ ਦੁਰਗਾ ਅਸ਼ਟਮੀਂ ਦੀ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸ਼੍ਰੀ ਪਰਮਦੇਵਾ ਵੈਸ਼ਨੋ ਮੰਦਰ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਗਿਆਨ ਚੰਦ, ਸਕੱਤਰ ਨਰਿੰਦਰ ਸਿੰਘ ਸੋਨੂੰ,  ਅਤੇ ਹੋਰ ਇਲਾਕੇ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ ।   


No comments:

Post a Comment