Tuesday, 26 October 2021

ਪੰਜਾਬ ਗ੍ਰਾਮੀਣ ਬੈਂਕ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕੁਰੱਪਸ਼ਨ ਖ਼ਿਲਾਫ਼ ਕੀਤਾ ਜਾਗਰੂਕ


ਅਮਰਜੀਤ ਸਿੰਘ ਜੰਡੂ ਸਿੰਘਾ/ਪਤਾਰਾ-  ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਜੰਡੂ ਸਿੰਘ ਵੱਲੋ ਵਿਜੀਲੈਂਸ ਅਵੇਅਰਨੇਸ ਵੀਕ ਪ੍ਰੋਗਰਾਮ ਦੇ ਤਹਿਤ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕਰਦੇ ਹੋਏ ਲੋਕਾਂ ਨੂੰ ਕੁਰੱਪਸ਼ਨ ਦੇ ਖਿਲਾਫ ਜਾਗਰੂਕ ਕੀਤਾ। ਜੰਡੂ ਸਿੰਘਾਂ ਦੇ ਲਾਗਲੇ ਪਿੰਡ ਚੂਹੜਵਾਲੀ ਵਿਖੇ ਕਰਵਾਏ ਗਏ ਇਸ ਸੰਖੇਪ ਸਮਾਗਮ ਵਿੱਚ ਮੁੱਖ ਮਹਿਮਾਨ ਕਰਤਾਰ ਚੰਦ ਰਿਜੀਨਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ, ਸੁਖਵੀਰ ਸਿੰਘ ਚੀਫ਼ ਮੈਨੇਜਰ ਵਿਜੀਲੈਂਸ, ਬੈਂਕ ਮੈਨੇਜਰ, ਸਤਿੰਦਰਪਾਲ ਸਿੰਘ ਸੈਣੀ, ਐਨ.ਆਰ.ਐਲ.ਐਮ ਆਜੀਵਿਕਾ ਦੇ ਮੈਂਬਰਸ, ਬ੍ਰਾਂਚ ਸਟਾਫ ਚ ਰਿਸ਼ਭ ਗਾਂਧੀ ਅਤੇ ਪਿੰਡ ਦੇ ਲੋਕਾਂ ਨੇ ਪ੍ਰੋਗਰਾਮ ਵਿਚ ਹੁੰਮ ਹੁਮਾ ਕੇ ਸ਼ਿਰਕਤ ਕੀਤੀ। ਇਸ ਮੌਕੇ ਸੁਖਵੀਰ ਸਿੰਘ ਵੱਲੋ ਲੋਕਾਂ ਨੂੰ ਵਿਜੀਲੈਂਸ ਤੇ ਕੁਰੱਪਸ਼ਨ ਵਰਗੇ ਮੁੱਦਿਆਂ ਤੋਂ ਵਿਸਥਾਰਪੂਰਵਕ  ਜਾਣੂ ਕਰਵਾਇਆ ਗਿਆ। ਬ੍ਰਾਂਚ ਮੈਨੇਜਰ ਸਤਿੰਦਰ ਸੈਣੀ ਨੇ ਬੈਂਕ ਦੀਆਂ ਵੱਖ ਵੱਖ ਸੇਵਿੰਗ, ਲੋਨ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਇਸ ਵੇਲੇ ਕਮਰਸ਼ੀਅਲ ਅਤੇ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਕਾਫੀ ਘੱਟ ਵਿਆਜ ਦਰਾਂ ਤੇ ਲੋਨ ਮੁਹਈਆ ਕਰਵਾ ਰਿਹਾ ਹੈ। ਬਾਕੀ ਬੈਂਕਾਂ ਦੇ ਮੁਕਾਬਲੇ ਫਿਕਸ ਡਿਪੋਜ਼ਿਟ ਉੱਤੇ ਵੀ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਸਬ ਤੋਂ ਵੱਧ ਵਿਆਜ ਦੱਰ ਮੁਹਈਆ ਕਰਵਾਈ ਜਾ ਰਹੀ ਹੈ। ਸਮਾਗਮ ਦੇ ਅਖੀਰ ਵਿਚ ਰੀਜਨਲ ਮੈਨੇਜਰ ਕਰਤਾਰ ਚੰਦ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਬੈਂਕ ਵੱਲੋ ਬਣਾਏ ਸੇਲ੍ਫ਼ ਹੈਲਪ ਗਰੁੱਪ ਮੈਂਬਰਾਂ ਨੂੰ ਸੈਕਸ਼ਨ ਲੈਟਰ ਵੰਡੇ ਅਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ। ਇਸ ਮੌਕੇ ਰਾਜ ਰਾਣੀ, ਕਮਲਜੀਤ ਕੌਰ, ਕਲੱਸਟਰ ਹੈੱਡ ਅਜੈ ਕੁਮਾਰ ਹਾਜ਼ਰ ਸਨ।  ਕੈਪਸ਼ਨ -  ਗ੍ਰਾਮੀਣ ਬੈਂਕ ਵੱਲੋਂ ਕਰਵਾਏ ਸਮਾਗਮ ਦੌਰਾਨ ਲੋਕਾਂ ਨੂੰ ਕੁਰੱਪਸ਼ਨ ਖ਼ਿਲਾਫ਼ ਜਾਗਰੂਕ ਕਰਦੇ ਮੈਨੇਜਰ ਸਤਿੰਦਰ ਸਿੰਘ ਸੈਣੀ ਅਤੇ ਹੋਰ ਅਫਸਰ ਸਹਿਬਾਨ।

No comments:

Post a Comment